24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਬ ਨੌਜਵਾਨ ਸਭਾ ਨੇ ਮਨਾਇਆ ਕੌਮੀ ਯੂਥ ਸਕਿੱਲਜ਼ ਦਿਵਸ <br/>

ਅਜੀਤ ਡੈਸਕ 18-07-2025
ਬਹਿਰਾਮ, 17 ਜੁਲਾਈ (ਨਛੱਤਰ ਸਿੰਘ ਬਹਿਰਾਮ)-ਸਰਬ ਨੌਜਵਾਨ ਸਭਾ ਫਗਵਾੜਾ ਵਲੋਂ ਮਾਈ ਭਾਰਤ ਕਪੂਰਥਲਾ ਦੇ ਸਹਿਯੋਗ ਨਾਲ ਕੌਮੀ ਯੂਥ ਸਕਿੱਲਜ਼ ਦਿਵਸ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਮਨਾਇਆ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਗੁਰਦੁਆਰਾ ਸ਼ਹੀਦ ਗੰਜ ਵਿਖੇ ਇਕ ਸਮਾਗਮ ਕਰਾਇਆ, ਜਿਸ ਦੇ ਮੁੱਖ ਮਹਿਮਾਨ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਫਗਵਾੜਾ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਪਿ੍ੰਸੀ. ਗੁਰਮੀਤ ਸਿੰਘ ਪਲਾਹੀ ਪੁੰਹਚੇ | ਪਿ੍ੰ. ਪਲਾਹੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ, ਏ.ਆਈ ਅਤੇ ਡਿਜੀਟਲ ਹੁਨਰ ਨਾਲ ਡਿਜੀਟਲ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ | ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸ ਅਪਣਾਉਣੇ ਚਾਹੀਦੇ ਹਨ ਅਤੇ ਡਿਜੀਟਲ ਸਿੱਖਿਆ ਨੂੰ ਨਾ ਸਿਰਫ਼ ਨਿੱਜੀ ਤਰੱਕੀ ਲਈ ਸਗੋਂ ਕੌਮੀ ਤੇ ਕੌਮਾਂਤਰੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਵਰਤਣਾ ਚਾਹੀਦਾ ਹੈ | ਸਭਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮੰਤਵ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ | ਇਸ ਮੌਕੇ ਨਵਦੀਪ ਸਿੰਘ, ਪ੍ਰਾਚੀ ਗੋਇਲ, ਹਰਮਨਪ੍ਰੀਤ ਕੌਰ ਖ਼ਾਲਸਾ, ਸਿਮਰਨਪ੍ਰੀਤ ਕੌਰ, ਮਬੁਤੁੰਗ ਮਾਰਕ ਬਿ੍ਨ ਕੈਮਰੂਨ, ਦੀਆ ਰਾਣੀ ਵਿਦਿਆਰਥੀ ਐਲ.ਪੀ.ਯੂ, ਲੈਕ. ਹਰਜਿੰਦਰ ਗੋਗਨਾ, ਮਾਈ ਭਾਰਤ ਕਪੂਰਥਲਾ ਦੇ ਯੂਥ ਅਫ਼ਸਰ ਨੇਹਾ ਸ਼ਰਮਾ, ਰਮਨ ਨਹਿਰਾ, ਨਰਿੰਦਰ ਸੈਣੀ, ਰਾਕੇਸ਼ ਕੋਛੜ, ਮੈਨੇਜਰ ਜਗਜੀਤ ਸੇਠ, ਰਵਿੰਦਰ ਸਿੰਘ ਰਾਏ, ਸ਼ੁਭਮ ਸ਼ਰਮਾ, ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵੈਦ ਕਲਸੀ ਵਲੋਂ ਮਜਾਰਾ ਮੌਜੋਵਾਲ ਵਿਖੇ ਲਗਾਇਆ ਵਿਸ਼ੇਸ਼ ਕੈਂਪ <br/> ਅਗਲੀ ਖ਼ਬਰ ਰਾਸ਼ਟਰੀ ਪੈਰਾ ਉਲੰਪਿਕ ਖੇਡਾਂ ਲਈ ਜ਼ਿਲ੍ਹਾ ਪਠਾਨਕੋਟ ਦੇ ਵਿਸ਼ੇਸ਼ ਖਿਡਾਰੀ ਸਲੀਮ ਦੀ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।