14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਕੈਂਸਰ ਅਵੇਅਰਨੈੱਸ-ਕਮ ਮੈਡੀਕਲ ਜਾਂਚ ਕੈਂਪ <br/>

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਮੈਡੀਕਲ ਕੈਂਪ ਲਗਾਉਂਦੇ ਹੋਏ ਚੇਅਰਮੈਨ ਲਾਇਨ ਡਾ. ਗੁਰਮੀਤ ਸਿੰਘ ਅਤੇ ਸਟਾਫ਼ | ਤਸਵੀਰ : ਕੁਲਦੀਪ ਸਿੰਘ ਪਾਬਲਾ <br/> 17-07-2025
ਬੰਗਾ, 16 ਜੁਲਾਈ (ਕੁਲਦੀਪ ਸਿੰਘ ਪਾਬਲਾ) - ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ 321-ਡੀ ਦੇ ਡਿਸਟਿ੍ਕ ਗਵਰਨਰ ਲਾਇਨ ਵੀ. ਐਮ ਗੋਇਲ ਦੀਆਂ ਹਦਾਇਤਾਂ ਅਨੁਸਾਰ, ਮੁੱਖ ਮਹਿਮਾਨ ਸਾਬਕਾ ਡਿਸਟਿ੍ਕ ਗਵਰਨਰ ਲਾਇਨ ਹਰੀਸ਼ ਕੁਮਾਰ ਬੰਗਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਲੱਬ ਐਡਮਨਿਸਟ੍ਰੇਟਰ ਲਾਇਨ ਧੀਰਜ ਕੁਮਾਰ ਮੱਕੜ ਦੀ ਰਹਿਨੁਮਾਈ ਹੇਠ ਚਾਰਟਰਡ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਜੁਆਇੰਟ ਜਨਰਲ ਸਕੱਤਰ ਅਤੇ ਕਲੱਬ ਕੈਂਸਰ ਅਵੇਅਰਨੈੱਸ ਚੇਅਰਮੈਨ ਲਾਇਨ ਡਾ. ਗੁਰਮੀਤ ਸਿੰਘ ਮਿੰਟੂ ਅਤੇ ਲਾਇਨ ਲੇਡੀ ਵਨੀਤਾ ਕੁਮਾਰੀ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਮੁਫ਼ਤ ਕੈਂਸਰ ਅਵੇਅਰਨੈੱਸ-ਕਮ ਮੈਡੀਕਲ ਜਾਂਚ ਕੈਂਪ ਅਤੇ ਪੂਰੇ ਸਰੀਰ ਦਾ ਮੁਫ਼ਤ ਬਲੱਡ ਟੈਸਟ ਕੈਂਪ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਸਾਬਕਾ ਡਿਸਟਿ੍ਕ ਗਵਰਨਰ ਲਾਇਨ ਹਰੀਸ਼ ਬੰਗਾ ਨੇ ਕੈਂਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਦੀ ਲਗਨ ਮੈਡੀਕਲ ਸੇਵਾਵਾਂ ਵੱਲ ਜ਼ਿਆਦਾ ਹੈ ਜੋ ਕਿ ਸ਼ਲਾਘਾਯੋਗ ਹੈ | ਇਸ ਮੌਕੇ ਰਿਜ਼ਨ ਚੇਅਰਮੈਨ ਲਾਇਨ ਕੁਲਦੀਪ ਭੂਸ਼ਨ ਖੰਨਾ ਵੀ ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਏ ਅਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਹਰ ਵੇਲੇ ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਹਰ ਪ੍ਰੋਗਰਾਮ 'ਚ ਸ਼ਾਮਿਲ ਹੋਇਆ ਕਰਨਗੇ | ਇਸ ਮੌਕੇ ਕਲੱਬ ਦੇ ਚਾਰਟਰਡ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੇ ਨਾਲ ਕਲੱਬ ਮੈਂਬਰ ਸ਼ਰਨਦੀਪ ਦੋਸਾਂਝ, ਰਮਨਦੀਪ ਸਿੰਘ, ਹਰਨੇਕ ਸਿੰਘ, ਰੋਹਿਤ ਚੋਪੜਾ, ਕਮਲਜੀਤ ਰਾਏ, ਸੋਨੀਆ ਰਾਏ, ਪਿ੍ਆ ਚੋਪੜਾ, ਅਮਰਜੀਤ ਸਿੰਘ ਨੌਰਾ, ਸੀਮਾ, ਅਮਰਜੀਤ ਸਿੰਘ ਨਾਗਰਾ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਸਨਪ੍ਰੀਤ ਦੋਸਾਂਝ, ਲਾਭਦੀਪ ਸਿੰਘ, ਹਰਮਨਪ੍ਰੀਤ ਕੌਰ, ਸੁਧੀਰ ਕੁਮਾਰ, ਕਮਲਜੀਤ ਕੌਰ, ਜਸਵੀਰ ਸੰਘਾ, ਕੁਲਦੀਪ ਸਿੰਘ ਰਾਣਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ-ਡਾ. ਸਿੰਘ <br/> ਅਗਲੀ ਖ਼ਬਰ ਰਸ਼ਪਾਲ ਸਿੰਘ ਮੰਡੇਰ ਵਲੋਂ ਸਰਕਾਰੀ ਸਕੂਲ ਬਕਾਪੁਰ ਵਿਖੇ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।