ਔੜ, 16 ਜੁਲਾਈ (ਗੁਰਨਾਮ ਸਿੰਘ ਸੈਣੀ)-ਐੱਸ.ਐੱਚ.ਓ. ਮੈਡਮ ਨਰੇਸ਼ ਕੁਮਾਰੀ ਪੁਲਿਸ ਥਾਣਾ ਔੜ ਵਲੋਂ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈ 'ਚ ਤੇਜ਼ੀ ਲਿਆਉਂਦਿਆਂ ਇਕ ਔਰਤ ਨੂੰ 9 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਐੱਸ.ਐੱਚ.ਓ ਮੈਡਮ ਨਰੇਸ਼ ਕੁਮਾਰੀ ਨੇ ਦੱਸਿਆ ਕਿ ਪਿੰਡ ਗੜੁੱਪੜ ਵਿਖੇ ਚਲਾਏ ਗਏ ਵਿਸ਼ੇਸ਼ ਸਰਚ ਆਪ੍ਰੇਸ਼ਨ ਦੌਰਾਨ ਅਮਨਦੀਪ ਕੌਰ ਉਰਫ਼ ਮਾਣੀ ਪਤਨੀ ਸੁਨੀਲ ਰਾਜ ਪੁੱਤਰੀ ਬਲਵੀਰ ਰਾਮ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਔਰਤ ਦੇ ਖ਼ਿਲਾਫ਼ ਪਹਿਲਾਂ ਵੀ ਅਜਿਹੇ 8 ਮਾਮਲੇ ਦਰਜ ਹਨ | ਐਸ.ਐਚ.ਓ ਨੇ ਦੱਸਿਆ ਕਿ ਔੜ ਇਲਾਕੇ 'ਚ ਨਸ਼ਾ ਸਮੱਗਲਰਾਂ ਦਾ ਲਗਭਗ ਸਫ਼ਾਇਆ ਕੀਤਾ ਜਾ ਚੁੱਕਾ ਹੈ ਅਤੇ ਜੋ ਰਹਿੰਦ-ਖੂਹੰਦ ਬਚੀ ਹੈ ਉਸ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਅਤੇ ਜੋ ਨਸ਼ਾ ਸਮੱਗਲਰ ਘਰ ਛੱਡ ਕੇ ਭੱਜੇ ਵੀ ਹੋਏ ਹਨ |