14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਲੋਕਾਂ ਨੂੰ ਹੋ ਰਹੀ ਦਿੱਕਤ <br/>

ਨਵਾਂਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਕੀਤੇ ਨਾਜਾਇਜ਼ ਕਬਜ਼ਿਆਂ ਦਾ ਦਿ੍ਸ਼ ਅਤੇ ਵਿਚਾਰ ਪੇਸ਼ ਕਰਦੇ ਮਹਿੰਦਰਪਾਲ ਸਿੰਘ ਖਾਲਸਾ, ਰਾਮ ਲੁਭਾਇਆ ਲੱਧੜ, ਹਰਭਜਨ ਸਿੰਘ ਜਾਡਲੀ | ਤਸਵੀਰਾਂ : ਹਰਮਿੰਦਰ ਸਿੰਘ ਪਿੰਟੂ <br/> 17-07-2025
ਨਵਾਂਸ਼ਹਿਰ, 16 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸ਼ਹਿਰ ਦੇ ਮੇਨ ਕੋਠੀ ਰੋਡ ਬਾਜ਼ਾਰ, ਕਮੇਟੀ ਘਰ ਬਾਜ਼ਾਰ, ਗੀਤਾ ਭਵਨ ਰੋਡ ਆਦਿ ਥਾਵਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਅਤੇ ਦੁਕਾਨਦਾਰਾਂ ਵਲੋਂ ਰੱਖਿਆ ਬਾਹਰ ਸਾਮਾਨ ਜਿੱਥੇ ਆਵਾਜਾਈ ਨੂੰ ਵਿਘਨ ਪਾਉਂਦਾ ਹੈ | ਉੱਥੇ ਲੋਕਾਂ ਦਾ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਨਗਰ ਕੌਂਸਲ ਵਲੋਂ ਭਾਵੇਂ ਸਮੇਂ-ਸਮੇਂ ਸਿਰ ਮੁਹਿੰਮ ਚਲਾ ਕੇ ਜਾਗਰੂਕ ਕੀਤਾ ਜਾਂਦਾ ਹੈ | ਪਰ ਇਹ ਮੁਹਿੰਮ ਇੱਕ ਅੱਧਾ ਦਿਨ ਵੀ ਨਹੀਂ ਚਲਦੀ ਹੈ | ਸਭ ਤੋਂ ਵੱਧ ਪ੍ਰਭਾਵ ਰੇੜੀਆਂ ਵਾਲੇ ਜੋ ਕਿ ਸੜਕ ਦੇ ਵਿਚਕਾਰ ਰੇੜੀਆਂ ਲਗਾ ਦਿੰਦੇ ਹਨ ਅਤੇ ਕਾਰਾਂ ਵਾਲੇ ਵੀ ਕਾਰ ਸੜਕ ਦੇ ਉੱਪਰ ਲਗਾ ਕੇ ਦੁਕਾਨਾਂ 'ਚ ਸਾਮਾਨ ਲੈਣ ਲਈ 'ਚ ਚਲੇ ਜਾਂਦੇ ਹਨ | ਜਿਸ ਕਾਰਨ ਆਵਾਜਾਈ ਵੀ ਬਹੁਤ ਪ੍ਰਭਾਵਿਤ ਹੁੰਦੀ ਹੈ | ਟਰੈਫ਼ਿਕ ਪੁਲਿਸ ਵਲੋਂ ਭਾਵੇਂ ਕਿ ਸੜਕਾਂ 'ਤੇ ਖੜੀਆਂ ਗੱਡੀਆਂ ਦਾ ਚਲਾਣ ਵੀ ਕੱਟਿਆ ਜਾਂਦਾ ਹੈ, ਪਰ ਲੋਕ ਆਪਣੀਆਂ ਗੱਡੀਆਂ ਸੜਕ 'ਤੇ ਕੀ ਪਾਰਕ ਕਰ ਦਿੰਦੇ ਹਨ | ਇਸ ਸਬੰਧੀ ਮਹਿੰਦਰ ਪਾਲ ਸਿੰਘ ਖ਼ਾਲਸਾ ਨੇ ਦੱਸਿਆ ਜੋ ਲੋਕ ਗੱਡੀਆਂ ਆਪਣੀਆਂ ਗ਼ਲਤ ਜਗ੍ਹਾ 'ਤੇ ਪਾਰਕ ਕਰ ਦਿੰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਦੁਕਾਨਦਾਰਾਂ ਵਲੋਂ ਜੋ ਸਾਮਾਨ ਬਾਹਰ ਰੱਖਿਆ ਜਾਂਦਾ ਹੈ, ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਇਸੇ ਤਰ੍ਹਾਂ ਸਮਾਜ ਸੇਵਕ ਰਾਮ ਲੁਭਾਇਆ ਲੱਧੜ ਕਿਹਾ ਕਿ ਨਗਰ ਕੌਂਸਲ ਵਲੋਂ ਭਾਵੇਂ ਮੁਹਿੰਮ ਚਲਾਈ ਜਾਂਦੀ ਹੈ ਪਰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਇਹ ਲਗਾਤਾਰ ਚਲਣੀ ਚਾਹੀਦੀ ਹੈ | ਸੇਵਾ ਮੁਕਤ ਪਟਵਾਰੀ ਹਰਭਜਨ ਸਿੰਘ ਜਾਡਲੀ ਨੇ ਕਿਹਾ ਕਿ ਸ਼ਹਿਰ 'ਚ ਭਾਵੇਂ ਪਾਰਕਿੰਗ ਦੀ ਵਿਵਸਥਾ ਹੈ ਪਰ ਲੋਕ ਆਪਣੀਆਂ ਗੱਡੀਆਂ ਬਾਹਰ ਹੀ ਸੜਕਾਂ 'ਤੇ ਦੁਕਾਨਾਂ ਦੇ ਬਾਹਰ ਲਗਾ ਦਿੰਦੇ ਹਨ, ਜਿਸ ਕਾਰਨ ਆਵਾਜਾਈ ਵਿੱਚ ਕਾਫ਼ੀ ਵਿਘਨ ਪੈਦਾ ਹੈ | ਇਸੇ ਤਰ੍ਹਾਂ ਰੇੜੀਆਂ ਵਾਲੇ ਵੀ ਬਾਜ਼ਾਰਾਂ ਵਿੱਚ ਰੇੜੀਆਂ ਲੈ ਜਾਂਦੇ ਹਨ ਜਿਸ ਕਾਰਨ ਦੋ ਪਹੀਆ ਵਾਹਨਾਂ ਦਾ ਲੰਘਣਾ ਵੀ ਔਖਾ ਹੋ ਜਾਂਦਾ ਹੈ | ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨਾਜਾਇਜ਼ ਕਬਜ਼ਿਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇ |

ਪਿਛਲੀ ਖ਼ਬਰ ਅੰਤਿਮ ਸੰਸਕਾਰ ਤੋਂ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ-ਸਾਬਕਾ ਸਰਪੰਚ ਪ੍ਰੇਮ ਚੰਦ <br/> ਅਗਲੀ ਖ਼ਬਰ 'ਪੰਜਾਬ ਸੰਭਾਲੋ ਮੁਹਿੰਮ' ਨੂੰ ਜਨਤਕ ਅੰਦੋਲਨ ਬਣਾਉਣ ਲਈ ਮਜ਼ਬੂਤ ਸੰਗਠਨ ਬਣਾਇਆ ਜਾਵੇ-ਕਰੀਮਪੁਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।