18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਨੈਸ਼ਨਲ ਫੁੱਟਬਾਲ ਖਿਡਾਰੀ ਕੁਲਦੀਪ ਮਾਹਿਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 16-07-2025

ਬੰਗਾ, 15 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)- ਫੁੱਟਬਾਲ ਅਕੈਡਮੀ ਮਾਹਿਲ ਗਹਿਲਾ ਦੇ ਹਰਮਨ ਪਿਆਰੇ ਨੈਸ਼ਨਲ ਪੱਧਰ ਦੇ ਫੁੱਟਬਾਲ ਖਿਡਾਰੀ ਕੁਲਦੀਪ ਮਾਹਿਲ ਦੀ ਅਚਨਚੇਤੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾਕੇ ਰੱਖ ਦਿੱਤਾ | ਇਹ ਵਿਚਾਰ ਉਕਤ ਅਕੈਡਮੀ ਦੇ ਫੱੁਟਬਾਲ ਕੋਚ ਸਰਬਜੀਤ ਮੰਗੂਵਾਲ ਨੇ ਖੇਡ ਮੈਦਾਨ 'ਚ ਅਕੈਡਮੀ ਦੇ ਖਿਡਾਰੀਆਂ ਦੇ ਅਭਿਆਸ ਸ਼ੈਸਨ 'ਚ ਪ੍ਰਗਟਾਏ | ਇਸ ਮੌਕੇ ਸਦੀਵੀ ਵਿਛੋੜਾ ਦੇ ਗਏ ਖਿਡਾਰੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ | ਕੋਚ ਸਰਬਜੀਤ ਮੰਗੂਵਾਲੇ ਨੇ ਦੱਸਿਆ ਕਿ ਵਿੱਛੜਿਆ ਖਿਡਾਰੀ ਇਲਾਕੇ ਦੇ ਚੋਟੀ ਦੇ ਫੁੱਟਬਾਲ ਖਿਡਾਰੀਆਂ 'ਚੋਂ ਇੱਕ ਸੀ | ਜਿਸ ਦੀ ਕਪਤਾਨੀ 'ਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਫੁੱਟਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਹਿਲੀ ਵਾਰ ਇੰਟਰ ਕਾਲਜ ਚੈਂਪੀਅਨਸ਼ਿਪ ਜਿੱਤ ਕੇ ਇਲਾਕੇ 'ਚ ਤਹਿਲਕਾ ਦਾ ਮਚਾ ਦਿੱਤਾ ਸੀ | ਉਸ ਦੇ ਸਦੀਵੀ ਤੁਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |

ਪਿਛਲੀ ਖ਼ਬਰ ਵਾਤਾਵਰਨ-ਸੁਰੱਖਿਆ ਲਈ ਰੁੱਖਾਂ ਦੀ ਸਾਂਭ-ਸੰਭਾਲ ਦਾ ਦਿੱਤਾ ਸੱਦਾ <br/> ਅਗਲੀ ਖ਼ਬਰ ਰੌਬੀ ਕੰਗ ਨੂੰ 'ਆਪ' ਨੇ ਲਗਾਇਆ ਯੂਥ ਵਿੰਗ ਦੁਆਬਾ ਜੋਨ ਦਾ ਇੰਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।