18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵਾਤਾਵਰਨ-ਸੁਰੱਖਿਆ ਲਈ ਰੁੱਖਾਂ ਦੀ ਸਾਂਭ-ਸੰਭਾਲ ਦਾ ਦਿੱਤਾ ਸੱਦਾ <br/>

ਅਜੀਤ ਡੈਸਕ 16-07-2025
ਬੰਗਾ, 15 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮਾਜ ਨੂੰ ਬੂਟੇ ਲਾਉਣ ਅਤੇ ਸੰਭਾਲਣ ਦਾ ਸੱਦਾ ਦਿੱਤਾ | ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਵਾਤਾਵਰਣ ਸੁਰੱਖਿਆ ਨੂੰ ਸਮਰਪਿਤ ਇਸ ਕਾਰਜ ਲਈ ਸਮੂਹਿਕ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਉਹਨਾਂ ਕਿਹਾ ਕਿ ਜਨ ਜੀਵਨ ਨੂੰ ਸੰਤੁਲਿਤ ਕਰਨ ਲਈ ਹਰਿਆ ਭਰਿਆ ਚੌਗਿਰਦਾ ਵੱਡੀ ਭੂਮਿਕਾ ਨਿਭਾਉਂਦਾ ਹੈ | ਇਸ ਮੌਕੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਵਲੋਂ ਨਿੰਮ ਦੇ ਬੂਟੇ ਪ੍ਰਦਾਨ ਕੀਤੇ ਗਏ | ਉਹਨਾਂ ਕਿਹਾ ਕਿ ਇਸ ਸਬੰਧੀ ਟਰੱਸਟ ਦੇ ਕਾਨਫਰੰਸ ਹਾਲ 'ਚ ਜੁੜੇ 'ਢਾਹਾਂ ਕਲੇਰਾਂ ਦਰਪਣ' ਦੇ ਨੁਮਾਇੰਦਿਆਂ ਨੇ ਹਾਮੀਂ ਭਰਦਿਆਂ 'ਰੁੱਖ ਲਗਾਓ ਮੁਹਿੰਮ' ਅੰਦਰ ਵਲੰਟੀਅਰ ਬਣ ਕੇ ਨਿਭਣ ਦਾ ਅਹਿਦ ਲਿਆ | ਇਨ੍ਹਾਂ 'ਚ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਕਾਰਜਕਾਰੀ ਪਿ੍ੰਸੀਪਲ ਰਮਨਦੀਪ ਕੌਰ, ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਾਇਸ ਪਿ੍ੰਸੀਪਲ ਰਾਜਦੀਪ ਥਿਰਵਾਲ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਾਇਸ ਪਿ੍ੰਸੀਪਲ ਰਮਨ ਕੁਮਾਰ ਸ਼ਾਮਿਲ ਸਨ | ਉਕਤ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਦਫ਼ਤਰ ਨਿਗਰਾਨ ਮਹਿੰਦਰਪਾਲ ਸਿੰਘ, ਡਾ. ਗੁਰਤੇਜ ਸਿੰਘ, ਫਰੰਟ ਡੈੱਸਕ ਮੈਨੇਜਰ ਜੋਤੀ ਭਾਟੀਆ, ਮੀਡੀਆ ਅਡਵਾਇਜਰ ਰੁਪਿੰਦਰ ਸਿੰਘ ਸੰਧੂ, ਅੰਜਲੀ ਸ਼ਰਮਾ, ਸੁਸ਼ੀਲ ਕੁਮਾਰ ਅਤੇ ਸੁਰਜੀਤ ਮਜਾਰੀ ਦਾ ਸਾਂਝੇ ਰੂਪ ਵਿੱਚ ਕਹਿਣ ਸੀ ਕਿ ਸਾਨੂੰ ਬੂਟਿਆਂ ਨਾਲ ਰਿਸ਼ਤੇ ਜੋੜਦਿਆਂ 'ਇੱਕ ਰੁੱਖ ਸੌ ਸੁੱਖ' ਦੇ ਮਿਸ਼ਨ 'ਤੇ ਪਹਿਰਾ ਦੇਣਾ ਚਾਹੀਦਾ ਹੈ |

ਪਿਛਲੀ ਖ਼ਬਰ ਧੁੱਸੀ ਬੰਨ੍ਹ ਦੀ ਮੁਰੰਮਤ ਲਈ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਅਗਲੀ ਖ਼ਬਰ ਨੈਸ਼ਨਲ ਫੁੱਟਬਾਲ ਖਿਡਾਰੀ ਕੁਲਦੀਪ ਮਾਹਿਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।