18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਰੌਬੀ ਕੰਗ ਨੂੰ 'ਆਪ' ਨੇ ਲਗਾਇਆ ਯੂਥ ਵਿੰਗ ਦੁਆਬਾ ਜੋਨ ਦਾ ਇੰਚਾਰਜ

ਅਜੀਤ ਡੈਸਕ 16-07-2025

ਨਵਾਂਸ਼ਹਿਰ, 15 ਜੁਲਾਈ (ਜਸਬੀਰ ਸਿੰਘ ਨੂਰਪੁਰ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਪ੍ਰੀਤ ਸਿੰਘ ਰੌਬੀ ਕੰਗ ਨੂੰ ਪਾਰਟੀ ਨੇ ਦੁਆਬਾ ਜੋਨ ਯੂਥ ਵਿੰਗ ਦਾ ਤੀਸਰੀ ਵਾਰ ਇੰਚਾਰਜ ਲਗਾਇਆ | ਪਾਰਟੀ ਵਲੋਂ ਰੌਬੀ ਕੰਗ ਨੂੰ ਪਾਰਟੀ ਪ੍ਰਤੀ ਕੀਤੀਆਂ ਜਾ ਰਹੀਆਂ ਸਰਗਰਮੀਆਂ ਤਹਿਤ ਤੀਸਰੀ ਵਾਰ ਮਾਣ ਦਿੱਤਾ ਗਿਆ | ਉਸ ਨੇ ਪਾਰਟੀ ਲਈ 2014 ਤੋਂ ਕੰਮ ਸ਼ੁਰੂ ਕੀਤਾ ਸੀ ਅਤੇ ਲਗਾਤਾਰ ਪਾਰਟੀ ਲਈ ਕੰਮ ਕਰ ਰਹੇ ਹਨ | ਜਸਪ੍ਰੀਤ ਸਿੰਘ ਰੋਬੀ ਕੰਗ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ 'ਤੇ ਪਾਰਟੀ ਵਲੋਂ ਜੋ ਵਿਸ਼ਵਾਸ਼ ਜਤਾਇਆ ਗਿਆ, ਉਸ 'ਤੇ ਉਹ ਖਰਾ ਉਤਰਨਗੇ ਇਸ ਮੌਕੇ ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨਵਾਂਸ਼ਹਿਰ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਗਗਨ ਅਗਨੀ ਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ, ਬਲਵੀਰ ਸਿੰਘ ਕਰਨਾਣਾ, ਜਗਜੀਤ ਸਿੰਘ ਬਲਾਕੀਪੁਰ, ਪਵਨਜੀਤ ਸਿੰਘ ਸਿੱਧੂ, ਗੁਰਨਾਮ ਸਿੰਘ ਸਕੋਹਪੁਰ, ਗੁਰਮਿੰਦਰ ਸਿੰਘ ਕੱਟ, ਜਗਜੀਤ ਸਿੰਘ, ਰਣਜੀਤ ਸਿੰਘ ਝਿੰਗੜ, ਗੁਰਚੇਤਨ ਸਿੰਘ ਗੜ੍ਹੀ, ਰਣਜੀਤ ਸਿੰਘ ਸਰਹਾਲ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਨੈਸ਼ਨਲ ਫੁੱਟਬਾਲ ਖਿਡਾਰੀ ਕੁਲਦੀਪ ਮਾਹਿਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਡਾ. ਸੁਖਰਾਜ ਪਾਲ ਸਿੰਘ ਨੇ ਜੁਆਇਨ ਕੀਤਾ ਲਿਵਾਸਾ ਹਸਪਤਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।