18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਗੋਪਾਲ ਕਿ੍ਸ਼ਨ ਬੀਸਲਾ ਵਲੋਂ ਸਕੂਲੀ ਬੱਚਿਆਂ ਨੂੰ ਬੂਟੇ ਮੁਫ਼ਤ ਵੰਡਣ ਦੀ ਸ਼ੁਰੂਆਤ

ਅਜੀਤ ਡੈਸਕ 16-07-2025

ਕਟਾਰੀਆਂ, 15 ਜੁਲਾਈ (ਪ੍ਰੇਮੀ ਸੰਧਵਾਂ)- ਬਿਜਲੀ ਵਿਭਾਗ 'ਚ ਜੂਨੀਅਰ ਇੰਜੀਨੀਅਰ ਦੀਆਂ ਬੇਦਾਗ ਸੇਵਾਵਾਂ ਨਿਭਾਅ ਰਹੇ ਉੱਘੇ ਵਾਤਾਵਰਣ ਪ੍ਰੇਮੀ ਗੋਪਾਲ ਕ੍ਰਿਸ਼ਨ ਬੀਸਲਾ ਨੇ ਸਕੂਲੀ ਬੱਚਿਆਂ ਨੂੰ ਬੂਟਿਆਂ ਦੀ ਮੁਫ਼ਤ ਵੰਡ ਕਰਦਿਆਂ ਕਿਹਾ ਕਿ ਸਾਡੇ ਨਾਲੋਂ ਤਾਂ ਬੱਚੇ ਹੀ ਚੰਗੇ ਹਨ, ਜਿਨ੍ਹਾਂ ਅੰਦਰ ਵਾਤਾਵਰਣ ਦੀ ਸੰਭਾਲ ਕਰਨ ਲਈ ਭਾਰੀ ਉਤਸ਼ਾਹ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਨੇ ਬੂਟੇ ਲਗਾ ਕੇ ਪਾਲਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਲੋਕ ਮਹਿੰਗੇ ਤੋਂ ਮਹਿੰਗਾ ਨਸ਼ਾ ਖਰੀਦ ਕੇ ਤਾਂ ਉਸ ਦਾ ਸੇਵਨ ਕਰਨਗੇ, ਪਰ ਇਕ ਦੋ ਬੂਟੇ ਲਗਾ ਕੇ ਸਰਬੱਤ ਦਾ ਭਲਾ ਕਰਨ ਬਾਰੇ ਨਹੀਂ ਸੋਚਦੇ, ਕਿਉਂਕਿ ਜੇਕਰ ਰੁੱਖ ਹੋਣਗੇ ਤਾਂ ਧਰਤੀ 'ਤੇ ਮਨੁੱਖ ਹੋਣਗੇ | ਜੇਕਰ ਰੁੱਖ ਨਹੀ ਹੋਣਗੇ ਤਾਂ ਮਨੁੱਖੀ ਜਿੰਦਗੀ ਖ਼ਤਰੇ 'ਚ ਪੈ ਜਾਵੇਗੀ | ਵਾਤਾਵਰਣ ਪ੍ਰੇਮੀ ਗੋਪਾਲ ਕ੍ਰਿਸ਼ਨ ਬੀਸਲਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਵੱਖ-ਵੱਖ ਬਿਜਲੀ ਘਰਾਂ ਅਤੇ ਹੋਰ ਥਾਵਾਂ 'ਤੇ ਬੂਟੇ ਲਗਾ ਕੇ ਪਾਲੇ ਜਾ ਰਹੇ ਹਨ | ਜਿਨ੍ਹਾਂ ਨੂੰ ਮੌਸਮ ਅਨੁਸਾਰ ਖਾਣਯੋਗ ਫਲ ਲਗ ਰਿਹਾ ਹੈ |

ਪਿਛਲੀ ਖ਼ਬਰ ਪੱਲੀ ਝਿੱਕੀ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਤੇ ਤੀਜੇ ਦਿਨ ਮੈਚਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਮੁਕੰਦਪੁਰ-ਚੱਕਦਾਨਾ ਸੜਕ ਦੀ ਖਸਤਾ ਹਾਲਤ ਤੋਂ ਪ੍ਰਸ਼ਾਸਨ ਬੇਖਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।