ਬੰਗਾ, 15 ਜੁਲਾਈ (ਕੁਲਦੀਪ ਸਿੰਘ ਪਾਬਲਾ) - ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸਵ. ਅਜੀਤ ਸਿੰਘ ਬਡਵਾਲ ਖੇਡ ਸਟੇਡੀਅਮ ਪੱਲੀ ਝਿੱਕੀ ਵਿਖੇ ਦਿਹਾਤੀ ਸਪੋਰਟਸ ਕਲੱਬ ਪੱਲੀ ਝਿੱਕੀ ਵਲੋਂ ਦੂਜਾ ਸੈਵਨ ਸਾਈਡ ਦਿਨ-ਰਾਤ 6 ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ | ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਦੇ ਮੈਚਾਂ ਵਿੱਚ ਪਹਿਲੇ ਕਿਸਾਨ ਫੋਰਡ ਅਤੇ ਜਗਤਪੁਰ ਵਿਚਾਲੇ ਮੈਚ ਦੀ ਸ਼ੁਰੂਆਤ ਬਾਬਾ ਸਤਪਾਲ ਸਿੰਘ ਅੰਮਿ੍ਤਸਰੀਏ ਭਾਈਆਂ ਦੀ ਹੱਟੀ ਗੜ੍ਹਸ਼ੰਕਰ ਵਾਲਿਆਂ ਵਲੋਂ ਕੀਤੀ ਗਈ | ਜਿਸ 'ਚ 3-1 ਨਾਲ ਕਿਸਾਨ ਫੋਰਡ ਦੀ ਟੀਮ ਜੇਤੂ ਰਹੀ | ਬਾਬਾ ਸਤਪਾਲ ਸਿੰਘ ਨੇ ਇਸ ਟੂਰਨਾਮੈਂਟ ਲਈ 11000 ਰੁਪਏ ਦੀ ਰਾਸ਼ੀ ਦਿੱਤੀ | ਇਸੇ ਤਰ੍ਹਾਂ ਦੂਜਾ ਮੈਚ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਜਰਨੈਲ ਸਿੰਘ ਪੱਲੀ ਝਿੱਕੀ ਵਲੋਂ ਪੰਡੋਰੀ ਗੰਗਾ ਸਿੰਘ ਅਤੇ ਪੱਲੀ ਝਿੱਕੀ ਮੈਚ ਦੀ ਸ਼ੁਰੂਆਤ ਕੀਤੀ ਗਈ | ਜਿਸ 'ਚ ਪੱਲੀ ਝਿੱਕੀ ਦੀ ਟੀਮ ਨੇ ਪੰਡੋਰੀ ਗੰਗਾ ਸਿੰਘ ਦੀ ਟੀਮ ਨੂੰ 4-1 ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਇਸੇ ਤਰ੍ਹਾਂ ਤੀਜਾ ਮੈਚ ਦਮਦਮਾ ਸਾਹਿਬ ਅਤੇ ਦੌਲਤਪੁਰ ਦੀ ਟੀਮ ਵਿਚਕਾਰ ਖੇਡਿਆ ਗਿਆ | ਇਸ 'ਚ ਦਮਦਮਾ ਸਾਹਿਬ ਦੀ ਟੀਮ ਨੇ ਦੌਲਤਪੁਰ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਗਈ | ਟੂਰਨਾਮੈਂਟ ਦੇ ਤੀਜੇ ਦਿਨ ਦੇ ਪਹਿਲੇ ਮੈਚ ਲਧਾਣਾ ਉੱਚਾ ਅਤੇ ਸਰਾਭਾ ਕਲੱਬ ਟੀਮ ਦੀ ਸ਼ੁਰੂਆਤ ਹਰਮਿੰਦਰ ਸਿੰਘ ਕਾਲਾ ਗਿੱਦਾ ਨੇ ਕੀਤੀ | ਜਿਸ ਵਿਚ ਸਰਾਭਾ ਕਲੱਬ ਦੀ ਟੀਮ ਨੇ ਲਧਾਣਾ ਉੱਚਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਦੂਜਾ ਮੈਚ ਪੱਲੀ ਝਿੱਕੀ ਅਤੇ ਮਹਾਲੋਂ ਵਿਚਕਾਰ ਮੈਚ ਦੀ ਸ਼ੁਰੂਆਤ ਭਗਤ ਸੀਤਲ ਸਿੰਘ ਹਲਵਾਈ ਦੁਆਰਾ ਕੀਤੀ ਗਈ | ਜਿਸ 'ਚ ਮਹਾਲੋਂ ਦੀ ਟੀਮ ਨੇ ਪੱਲੀ ਝਿੱਕੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਤੀਜੇ ਮੈਚ ਦੀ ਸ਼ੁਰੂਆਤ ਜਰਨੈਲ ਸਿੰਘ ਪੱਲੀ ਝਿੱਕੀ ਨੇ ਕੀਤੀ | ਜਿਸ 'ਚ ਚੱਕ ਸਿੰਘਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਇਸ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਅਤੇ ਤੀਜੇ ਦਿਨ ਦੇ ਮੈਚਾਂ ਵਿੱਚ ਆਏ ਹੋਏ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ | ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ, ਜਰਨੈਲ ਸਿੰਘ ਪੱਲੀ ਝਿੱਕੀ, ਬਾਬਾ ਸਤਪਾਲ ਸਿੰਘ ਅੰਮਿ੍ਤਸਰਸਰੀਏ ਭਾਈਆਂ ਦੀ ਹੱਟੀ ਗੜ੍ਹਸ਼ੰਕਰ ਵਾਲੇ, ਸਰੂਪ ਸਿੰਘ ਸਰਪੰਚ, ਬਲਕਾਰ ਸਿੰਘ ਸਾਬਕਾ ਸਰਪੰਚ, ਬਾਬਾ ਦਰਸ਼ਨ ਸਿੰਘ, ਰਣਜੀਤ ਸਿੰਘ ਮੱਲਪੁਰ, ਭਗੀਰਥੀ ਸਾਹਿਲ ਸਟੂਡੀਓ, ਨਿਰਮਲ ਸਿੰਘ ਨਿੰਮਾ, ਭਗਤ ਸੀਤਲ ਸਿੰਘ ਹਲਵਾਈ, ਜੋਤੀ, ਜਥੇਦਾਰ ਕੁਲਵਿੰਦਰ ਸਿੰਘ, ਗੁਰਦੀਪ ਸਿੰਘ ਨੰਬਰਦਾਰ, ਅਮਰੀਕ ਸਿੰਘ ਬਿੱਟੂ, ਮੋਹਣ ਸਿੰਘ ਪਾਬਲਾ, ਸਤਨਾਮ ਸਿੰਘ ਠੇਕੇਦਾਰ, ਭੁਪਿੰਦਰ ਸਿੰਘ ਪੇਂਟਰ, ਪਰਮਜੀਤ ਸਿੰਘ ਖਾਲਸਾ, ਸਿੰਮੀ ਭਗਤ, ਗੁਰਦੀਪ ਸਿੰਘ ਦੀਪੂ, ਸਾਹਿਬ ਸਿੰਘ ਸੱਬਾ ਪੰਚ, ਬੂਟਾ ਰਾਮ ਪੰਚ, ਬਲਵਿੰਦਰ ਸਿੰਘ ਸਰਪੰਚ ਪੱਲੀ ਉੱਚੀ, ਝੱਲਮਣ ਸਿੰਘ, ਅਮਿਤ, ਮਨੀ, ਮਨਜਿੰਦਰ, ਤਜਿੰਦਰ ਪ੍ਰਧਾਨ, ਅਮਨ ਬਡਵਾਲ, ਹਰਪ੍ਰੀਤ, ਅਮਨ, ਸੁਰਿੰਦਰ ਰਾਮ ਸ਼ਿੰਦਾ ਆਦਿ ਹਾਜ਼ਰ ਸਨ |
ਪੱਲੀ ਝਿੱਕੀ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਤੇ ਤੀਜੇ ਦਿਨ ਮੈਚਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ <br/>
ਪੱਲੀ ਝਿੱਕੀ ਵਿਖੇ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਮੈਚ ਦਾ ਉਦਘਾਟਨ ਕਰਦੇ ਹੋਏ ਬਾਬਾ ਸਤਪਾਲ ਸਿੰਘ ਨਾਲ ਪਤਵੰਤੇ ਅਤੇ ਤੀਜੇ ਦਿਨ ਮੈਚ ਦਾ ਉਦਘਾਟਨ ਕਰਦੇ ਸੀਤਲ ਸਿੰਘ ਹਲਵਾਈ, ਜਰਨੈਲ ਸਿੰਘ ਪੱਲੀ ਝਿੱਕੀ, ਹਰਮਿੰਦਰ ਸਿੰਘ ਕਾਲਾ ਗਿੱਦਾ, ਸਤਵੀਰ ਸਿੰਘ ਪੱਲੀ ਝਿੱਕੀ ਅਤੇ ਪਤਵੰਤੇ ਸੱਜਣ | ਤਸਵੀਰ : ਕੁਲਦੀਪ ਸਿੰਘ ਪਾਬਲਾ<br/>
16-07-2025