18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮੁਕੰਦਪੁਰ-ਚੱਕਦਾਨਾ ਸੜਕ ਦੀ ਖਸਤਾ ਹਾਲਤ ਤੋਂ ਪ੍ਰਸ਼ਾਸਨ ਬੇਖਬਰ <br/>

ਮੁਕੰਦਪੁਰ ਤੋਂ ਚੱਕਦਾਨਾ ਸੜਕ ਵਿਚਕਾਰ ਪਏ ਵੱਡੇ ਟੋਏ | ਤਸਵੀਰ : ਅਮਰੀਕ ਸਿੰਘ ਢੀਡਸਾ <br/> 16-07-2025
ਮੁਕੰਦਪੁਰ, 15 ਜੁਲਾਈ (ਅਮਰੀਕ ਸਿੰਘ ਢੀਂਡਸਾ) - ਸਰਕਾਰ ਵਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਦੇ ਕੀਤੇ ਦਾਅਵੇ ਅਤੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ, ਜਦੋਂ ਚਿਰਾਂ ਦੀਆਂ ਖਸਤਾ ਹਾਲਤ ਦੀ ਜੂਨ ਹੰਢਾ ਰਹੀਆਂ ਸੜਕਾਂ ਦੀ ਮੁਰੰਮਤ ਅਤੇ ਨਵਿਉਣ ਵੱਲ ਪ੍ਰਸ਼ਾਸਨ ਦਾ ਧਿਆਨ ਨਹੀਂ ਜਾਂਦਾ | ਮੁਕੰਦਪੁਰ ਤੋਂ ਚੱਕਦਾਨਾ ਸੜਕ 'ਚ ਥਾਂ-ਥਾਂ ਪਏ ਟੋਇਆਂ ਕਾਰਨ ਲੋਕਾਂ ਦਾ ਲੰਘਣਾ ਮੁਹਾਲ ਹੋਇਆ ਪਿਆ ਹੈ | ਅੱਠ ਕਿਲੋਮੀਟਰ ਦਾ ਸਫ਼ਰ 25 ਤੋਂ 30 ਮਿੰਟ ਦੇ 'ਚ ਮਸਾਂ ਤੈਅ ਹੁੰਦਾ ਹੈ, ਸਿਤਮ ਦੀ ਗੱਲ ਇਹ ਹੈ ਕਿ ਇਸ ਸੜਕ ਦੀ ਮੰਦੀ ਹਾਲਤ ਕਾਰਨ ਗੱਡੀਆਂ ਦੇ ਟਾਇਰਾਂ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਿਹਾ ਹੈ, ਪ੍ਰੰਤੂ ਪ੍ਰਸ਼ਾਸਨ ਜਾਂ ਮੰਡੀ ਬੋਰਡ ਦਾ ਇਸ ਪਾਸੇ ਕਦੇ ਵੀ ਧਿਆਨ ਨਹੀਂ ਗਿਆ ਜਾਂ ਸਰਕਾਰ ਜਾਂ ਪ੍ਰਸ਼ਾਸਨ ਇਸ ਸੜਕ ਦੀ ਮੁਰੰਮਤ ਕਰਵਾਉਣਾ ਜਰੂਰੀ ਨਹੀਂ ਸਮਝਦੇ | ਲੋਕ ਉਡੀਕ ਕਰ ਰਹੇ ਹਨ ਕਿ ਕਦੋਂ ਜਿਮਨੀ ਚੋਣ ਆਵੇ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਲੈਣ ਵੇਲੇ ਇਨ੍ਹਾਂ ਸੜਕਾਂ ਦੀ ਮੁਰੰਮਤ ਤੋਂ ਜਾਣੂ ਕਰਵਾਇਆ ਜਾਵੇ |

ਪਿਛਲੀ ਖ਼ਬਰ ਗੋਪਾਲ ਕਿ੍ਸ਼ਨ ਬੀਸਲਾ ਵਲੋਂ ਸਕੂਲੀ ਬੱਚਿਆਂ ਨੂੰ ਬੂਟੇ ਮੁਫ਼ਤ ਵੰਡਣ ਦੀ ਸ਼ੁਰੂਆਤ ਅਗਲੀ ਖ਼ਬਰ ਨਰਿੰਦਰ ਕੌਰ ਕੈਨੇਡਾ 'ਚ ਵਕੀਲ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।