ਫਗਵਾੜਾ, 15 ਜੁਲਾਈ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਬਾਬਾ ਗਧੀਆ ਦੀ ਵਾਸੀ ਨਰਿੰਦਰ ਕੌਰ ਕੈਨੇਡਾ 'ਚ ਵਕੀਲ ਬਣੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਪੰਜਾਬੀਆਂ ਦੀ ਸੇਵਾ 'ਚ ਵਿਸ਼ੇਸ਼ ਯੋਗਦਾਨ ਦੇਵੇਗੀ ਤੇ ਜੋ ਕੈਨੇਡਾ ਦੇ ਲੋਕਾਂ ਨਾਲ ਨਾਲ ਆਪਣੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ | ਨਰਿੰਦਰ ਕੌਰ ਪਤਨੀ ਜਸਕਰਨ ਸਿੰਘ ਇੱਥੋਂ ਦੇ ਧਾਰਮਿਕ ਆਗੂ ਤੇ ਜਨਰਲ ਸਮਾਜ ਮੰਚ ਦੇ ਪ੍ਰਧਾਨ ਸਾਈ ਮੋਹਨ ਸਿੰਘ ਦੀ ਨੂੰ ਹ ਹੈ, ਉਨ੍ਹਾਂ ਦਾ ਪੁੱਤਰ ਵੀ ਇੱਥੋਂ ਵਕਾਲਤ ਕਰਕੇ ਦੋਨੋਂ ਕੁੱਝ ਸਮਾਂ ਕੈਨੇਡਾ ਗਏ ਸਨ | ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਹੁਣ ਯੂਨੀਵਰਸਿਟੀ 'ਚ ਆਪਣੀ ਪੜ੍ਹਾਈ ਸ਼ੁਰੂ ਕਰੇਗਾ | ਇਸ ਸਬੰਧੀ ਸ਼ਹਿਰ ਵਾਸੀਆਂ ਵਲੋਂ ਸਾਈ ਮੋਹਨ ਸਿੰਘ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |