24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਆਸਟੇ੍ਰਲੀਆ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਵਾਲੇ ਤਿੰਨ ਏਜੰਟਾਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 02-06-2025
ਨਵਾਂਸ਼ਹਿਰ, 1 ਜੂਨ (ਜਸਬੀਰ ਸਿੰਘ ਨੂਰਪੁਰ)-ਪਿੰਡ ਲੰਗੜੋਆ ਦੇ ਨੌਜਵਾਨ ਨੂੰ ਆਸਟੇ੍ਰਲੀਆ ਭੇਜਣ 'ਤੇ 18 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਥਾਣਾ ਸਦਰ ਪੁਲਸ ਨਵਾਂਸ਼ਹਿਰ ਨੇ ਤਿੰਨ ਟਰੈਵਲ ਏਜੰਟਾਂ 'ਤੇ ਮਾਮਲਾ ਦਰਜ ਕਰ ਲਿਆ | ਜਿਨ੍ਹਾਂ ਨੇ ਪਿੰਡ ਲੰਗੜੋਆ ਦੇ ਹੁਸਨ ਨੂੰ ਆਸਟੇ੍ਰਲੀਆ ਭੇਜਣ ਦੀ ਬਜਾਏ ਈਰਾਨ ਭੇਜ ਦਿੱਤਾ | ਜਿੱਥੇ ਉਸ ਨੂੰ ਪਾਕਿਸਤਾਨੀ ਡੌਂਕਰਾਂ ਨੇ ਅਗਵਾ ਕਰ ਲਿਆ ਅਤੇ ਉਸ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ | ਥਾਣਾ ਸਦਰ ਪੁਲਿਸ ਨੇ ਨਿੰਦਰ ਕੌਰ ਪਤਨੀ ਹੁਸਨ ਲਾਲ ਵਾਸੀ ਲੰਗੜੋਆ ਥਾਣਾ ਸਦਰ ਨਵਾਂਸ਼ਹਿਰ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ | ਉਸਨੇ ਦੋਸ਼ ਲਾਇਆ ਕਿ ਟਰੈਵਲ ਏਜੰਟ ਧੀਰਜ ਕੁਮਾਰ ਅਟਵਾਲ ਤੇ ਕਮਲ ਅਟਵਾਲ ਪੁੱਤਰ ਕੁੰਦਲ ਲਾਲ ਅਤੇ ਕਮਲ ਅਟਵਾਲ ਦੀ ਪਤਨੀ ਸਵਿਤਾ ਵਾਸੀ ਹੁਸ਼ਿਆਰਪੁਰ ਨੇ ਉਨ੍ਹਾਂ ਦੇ ਪਤੀ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 18 ਲੱਖ ਦੀ ਠੱਗੀ ਮਾਰੀ ਅਤੇ ਸਾਜ਼ਿਸ਼ ਤਹਿਤ ਉਸ ਨੂੰ ਆਸਟੇ੍ਰਲੀਆ ਨਹੀਂ ਭੇਜਿਆ, ਸਗੋਂ ਈਰਾਨ ਭੇਜ ਕੇ ਖੱਜਲ-ਖੁਆਰ ਕੀਤਾ | ਜਿੱਥੇ ਉਸ ਨੂੰ ਪਾਕਿਸਤਾਨੀ ਡੌਂਕਰਾਂ ਨੇ ਤੰਗ ਪਰੇਸ਼ਾਨ ਕੀਤਾ | ਪੁਲਿਸ ਨੇ ਟਰੈਵਲ ਏਜੰਟ ਧੀਰਜ ਕੁਮਾਰ ਅਟਵਾਲ ਤੇ ਕਮਲ ਅਟਵਾਲ ਪੁੱਤਰ ਕੁੰਦਨ ਲਾਲ ਅਤੇ ਕਮਲ ਅਟਵਾਲ ਦੀ ਪਤਨੀ ਸਵਿਤਾ ਵਾਸੀ ਆਦਰਸ਼ ਨਗਰ ਕਾਲੋਨੀ ਪਿੱਪਲਾਂ ਵਾਲੀ ਹੁਸ਼ਿਆਰਪੁਰ 'ਤੇ ਮਾਮਲਾ ਦਰਜ ਕਰ ਲਿਆ |
ਪਿਛਲੀ ਖ਼ਬਰ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਸ਼ਹੀਦੀ ਪੁਰਬ ਮਨਾਇਆ ਅਗਲੀ ਖ਼ਬਰ ਕਸਬਾ ਕਾਠਗੜ੍ਹ ਦੇ ਕਈ ਪਿੰਡਾਂ 'ਚ ਵਧਦੀ ਜਾ ਰਹੀ ਅਵਾਰਾ ਪਸ਼ੂਆਂ ਦੀ ਤਾਦਾਦ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।