20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦੀ ਦਿਹਾੜਿਆਂ ਦੀ ਯਾਦ 'ਚ ਸੁਖਵੀਨ ਹਸਪਤਾਲ ਜਗਰਾਉਂ ਵਿਖੇ ਖ਼ੂਨਦਾਨ ਕੈਂਪ

ਅਜੀਤ ਡੈਸਕ 28-12-2025
ਜਗਰਾਉਂ, 27 ਦਸੰਬਰ (ਗੁਰਦੀਪ ਸਿੰਘ ਮਲਕ)-ਸ਼ਹੀਦ ਭਗਤ ਸਿੰਘ ਕਲੱਬ ਜਗਰਾਉਂ ਅਤੇ ਸੁਖਵੀਨ ਹਸਪਤਾਲ ਜਗਰਾਉਂ ਵਲੋਂ ਕੋਕਿਲਾ ਹਸਪਤਾਲ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜਿਆਂ ਨੂੰ ਸਪਰਪਿਤ ਅਤੇ ਡਾ. ਦਿਵਿਆਸ਼ੂ ਗੁਪਤਾ ਵਲੋਂ ਆਪਣੀ ਦਾਦੀ ਮਾਤਾ ਪ੍ਰੇਮਵਤੀ ਦੀ ਯਾਦ 'ਚ ਇਕ ਮਹਾਨ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਵਿਚ ਸ਼ਹਿਰ ਅਤੇ ਇਲਾਕੇ ਦੀਆਂ ਸਨਮਾਨਿਤ ਸ਼ਖ਼ਸੀਅਤਾਂ ਸਮੇਤ 50 ਤੋਂ ਵੱਧ ਨੌਜਵਾਨਾਂ ਵਲੋਂ ਖ਼ੂਨਦਾਨ ਕੀਤਾ ਗਿਆ | ਕੈਂਪ ਦੇ ਉਦਘਾਟਨ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਰਵਿੰਦਰਪਾਲ ਰਾਜੂ ਕਾਮਰੇਡ ਨੇ ਕਿਹਾ ਕਿ ਅੱਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਖ਼ੂਨਦਾਨ ਕਰਕੇ ਆਪਾਂ ਕਈ ਕੀਮਤੀ ਜ਼ਿੰਦਗੀਆਂ ਬਚਾ ਸਕਦੇ ਹਾਂ, ਕਿਉਂਕਿ ਖ਼ੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੈ, ਕਿਉਂਕਿ ਖ਼ੂਨਦਾਨ ਕਰਨ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ | ਸੁਖਵੀਨ ਹਸਪਤਾਲ ਦੇ ਡਾਕਟਰ ਦਿਵਿਆਂਸੂ ਗੁਪਤਾ ਨੇ ਖ਼ੂਨਦਾਨੀਆਂ ਅਤੇ ਕੈਂਪ ਵਿਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪੂਰਾ ਦਿਨ ਲੰਗਰ ਵੀ ਚੱਲਦਾ ਰਿਹਾ | ਖ਼ੂਨਦਾਨ ਕਰਨ ਵਾਲਿਆਂ ਵਿਚ ਪ੍ਰਸਿੱਧ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ, ਸਰਪੰਚ ਹਰਦੀਪ ਸਿੰਘ ਲੱਕੀ, ਵਿੱਕੀ ਟੰਡਨ ਵੀ ਸ਼ਾਮਿਲ ਸਨ | ਇਸ ਸਮੇਂ ਜਤਿੰਦਰਪਾਲ ਰਾਣਾ, ਪਿ੍ੰਸੀਪਲ ਵਿਨੋਦ ਦੁਆ, ਪਿ੍ੰਸੀਪਲ ਸੁਖਨੰਦਨ ਗੁਪਤਾ, ਦਵਿੰਦਰਜੀਤ ਸਿੰਘ ਸਿੱਧੂ, ਹਰਦੀਪ ਸਿੰਘ ਭੰਮਰਾ, ਅਨਿਲ ਸਿਆਲ, ਜਿੰਦਰ ਸਿੰਘ ਧਾਲੀਵਾਲ, ਨਰਿੰਦਰ ਕੁਮਾਰ ਹੈਪੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਵਲੋਂ ਗੁਰਬਖ਼ਸ਼ ਸਿੰਘ ਪਿੰਡ ਸੁਧਾਰ (ਪੱਤੀ ਧਾਲੀਵਾਲ) ਦੇ ਸਕੱਤਰ ਨਿਯੁਕਤ ਅਗਲੀ ਖ਼ਬਰ ਅੰਬੇਡਕਰ ਭਵਨ ਸੁਧਾਰ 'ਚ ਦਲਿਤ ਸਮਾਜ ਵਿਸ਼ੇ 'ਤੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।