21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੁਧਾਰ 'ਚ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੰਗਰ ਲਗਾਇਆ

ਸੁਧਾਰ ਬਾਜ਼ਾਰ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚਾਹ, ਬਰੈੱਡ ਦੇ ਲੰਗਰ ਮੌਕੇ ਕਿਤਾਬਾਂ ਭੇਟ ਕਰਨ ਸਮੇਂ ਕੁਲਦੀਪ ਸਿੰਘ ਭੋਲਾ, ਬਾਵਾ ਸਿੰਘ ਜੱਸਲ, ਮਾ: ਅਮਨਦੀਪ ਸਿੰਘ, ਜਸਵੰਤ ਰਾਏ ਟੀਟੂ, ਜਸਜੀਤ ਜੱਸੀ, ਪੰਚ ਰਜਿੰਦਰ ਸਿੰਘ ਤੇ ਹੋਰ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ <br/> 27-12-2025
ਗੁਰੂਸਰ ਸੁਧਾਰ, 26 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਹਰ ਸਾਲ ਦੀ ਤਰ੍ਹਾਂ ਦੁਕਾਨਦਾਰ ਵੀਰਾਂ ਵਲੋਂ ਸੁਧਾਰ ਬਾਜ਼ਾਰ ਵਿਖੇ ਮੁੱਖ ਮਾਰਗ 'ਤੇ ਅੱਜ ਮਾਤਾ ਗੁਜਰ ਕੌਰ ਜੀ ਤੇ ਚਾਰੇ ਸਾਹਿਬਜ਼ਾਦਿਆਂ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚਾਹ, ਬਰੈੱਡ ਆਦਿ ਦਾ ਲੰਗਰ ਲਗਾਇਆ ਗਿਆ | ਅਰਦਾਸ ਬੇਨਤੀ ਉਪਰੰਤ ਇਸ ਲੰਗਰ ਦੌਰਾਨ ਆਮ ਲੋਕਾਂ ਨੂੰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਅਤੇ ਸਾਹਿਬਜ਼ਾਦਿਆਂ ਜੀ ਦੀ ਜੀਵਨੀ ਸਬੰਧੀ ਤੋਂ ਜਾਣੂੰ ਕਰਵਾਉਂਦੀਆਂ ਸੈਂਕੜੇ ਕਿਤਾਬਾਂ ਇਤਿਹਾਸ ਪੜ੍ਹਨ ਦੇ ਚਾਹਵਾਨ ਲੋਕਾਂ ਨੂੰ ਭੇਟ ਕੀਤੀਆਂ ਗਈਆਂ | ਦੇਰ ਸ਼ਾਮ ਤੱਕ ਚੱਲੇ ਇਸ ਲੰਗਰ ਦੌਰਾਨ ਸੇਵਦਾਰਾਂ ਨੇ ਸ਼ਰਧਾ-ਭਾਵਨਾ ਨਾਲ ਰਾਹਗੀਰਾਂ ਨੂੰ ਲੰਗਰ ਛਕਾਇਆ ਜਦਕਿ ਛੋਟੇ ਬੱਚੇ-ਬੱਚੀਆਂ ਨੇ ਸਾਹਿਬਜ਼ਾਦਿਆਂ ਸਬੰਧੀ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਕੁਲਦੀਪ ਸਿੰਘ ਭੋਲਾ, ਬਾਵਾ ਸਿੰਘ ਜੱਸਲ, ਰਮਨਦੀਪ ਸਿੰਘ, ਨਰੇਸ਼ ਗੋਇਲ, ਹਰਦੀਪ ਅੰਮਿ੍ਤਸਰੀਆ, ਜਸਵੰਤ ਰਾਏ ਟੀਟੂ, ਕੁਲਦੀਪ ਦੀਪੂ, ਜਸਜੀਤ ਜੱਸੀ, ਰਜਿੰਦਰ ਬੱਬੀ, ਜੀਵਨ ਤਾਂਗੜੀ, ਨੰਨ੍ਹੀ ਤਾਂਗੜੀ, ਨਿਰੰਜਣ ਸਿੰਘ, ਪਿ੍ੰ: ਨਿਰਮਲ ਸਿੰਘ ਸੰਧੂ, ਕਾਲੀ ਮੁਨਸ਼ੀ, ਕਾਕਾ ਸਰਾਭੇ ਵਾਲੇ, ਪਿੰਕਾ ਜੈਨ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲੇਰ, ਪੰਚ ਰਜਿੰਦਰ ਸਿੰਘ, ਸੰਮਤੀ ਮੈਂਬਰ ਜਗਦੇਵ ਜੱਗਾ, ਕੈਪਟਨ ਰਜਿੰਦਰ ਲਿੱਟ, ਮਾ: ਅਮਨਦੀਪ ਸਿੰਘ, ਸੁਭਾਸ਼ ਗੋਇਲ, ਮਨੋਜ ਜੈਨ, ਜਸਪਾਲ ਸ਼ਰਮਾ, ਪਿਆਰਾ ਸਿੰਘ ਸੁਧਾਰ, ਤੇਜਾ ਸਿੰਘ ਲਲਾਰੀ, ਪਾਲਾ ਅਕਾਲਗੜ੍ਹ ਆਦਿ ਸਮੇਤ ਹੋਰ ਦੁਕਾਨਦਾਰ ਵੀਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਸ਼ਹੀਦਾਂ ਸੁਧਾਰ ਵਿਖੇ 7 ਰੋਜ਼ਾ ਮੈਡੀਕਲ ਕੈਂਪ ਸਮਾਪਤ ਅਗਲੀ ਖ਼ਬਰ ਬੇਸ਼ੱਕ ਨਗਰ ਕੌਂਸਲ ਚੋਣਾਂ ਦਾ ਐਲਾਨ ਹੋਣਾ ਅਜੇ ਬਾਕੀ, ਪ੍ਰੰਤੂ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।