22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਰੋਟਰੀ ਕਲੱਬ ਰਾਏਕੋਟ ਵਲੋਂ ਸਰਦੀਆਂ ਦੇ ਮੱਦੇਨਜ਼ਰ ਸਕੂਲੀ ਬੱਚਿਆਂ ਨੂੰ ਗਰਮ ਜਰਸੀਆਂ ਭੇਜੀਆਂ

ਅਜੀਤ ਡੈਸਕ 25-12-2025
ਰਾਏਕੋਟ, 24 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਪ੍ਰਸਿੱਧ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਰਾਏਕੋਟ ਵਲੋਂ ਜ਼ਿਲ੍ਹਾ ਅੰਮਿ੍ਤਸਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਅੱਧੀ ਦਰਜਨ ਸਕੂਲਾਂ ਦੇ ਬੱਚਿਆਂ ਨੂੰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਗਰਮ ਜਰਸੀਆਂ ਭੇਜੀਆਂ ਗਈਆਂ | ਇਸ ਮੌਕੇ ਰੋਟਰੀ ਕਲੱਬ ਦੇ ਜ਼ਿਲ੍ਹਾ ਚੇਅਰਮੈਨ ਅਤਰ ਸਿੰਘ ਚੱਢਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਅੰਮਿ੍ਤਸਰ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ, ਜਿੰਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਰਮਦਾਸ ਇਲਾਕੇ ਵਿਚਲੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅੱਤ ਦੀ ਪੈ ਰਹੀ ਸਰਦੀ ਤੋਂ ਬਚਾਉਣ ਲਈ ਗਰਮ ਜਰਸੀਆਂ ਦੇਣ ਦੇ ਗੱਲ ਆਖੀ ਗਈ ਸੀ | ਜਿਸ ਤਹਿਤ ਅੱਜ ਰੋਟਰੀ ਕਲੱਬ ਰਾਏਕੋਟ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਸਦਕਾ ਅੱਧੀ ਦਰਜਨ ਸਕੂਲਾਂ ਦੇ ਬੱਚਿਆਂ ਲਈ ਗਰਮ ਜਰਸੀਆਂ ਭੇਜੀਆਂ ਗਈਆਂ ਹਨ | ਇਸ ਮੌਕੇ ਤਲਵਿੰਦਰ ਸਿੰਘ ਜੱਸਲ, ਨਰੈਣ ਦੱਤ ਕੌਸ਼ਿਕ, ਸਾਬਕਾ ਮੈਨੇਜਰ ਸੰਤਰਾਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਵਿਖੇ ਸ਼ਹਾਦਤਾਂ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।