19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਦਾ ਬੀ.ਐੱਸ.ਸੀ. ਨਰਸਿੰਗ ਸਮੈਸਟਰ (ਪਹਿਲਾ) ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 25-12-2025
ਮੁੱਲਾਂਪੁਰ-ਦਾਖਾ, 24 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੁਆਰਾ ਲਈ ਗਈ ਪ੍ਰੀਖਿਆ ਬੀ.ਐੱਸ.ਸੀ ਨਰਸਿੰਗ ਸਮੈਸਟਰ ਪਹਿਲਾ ਲਈ ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਰ ਮੈਡੀਕਲ ਵਿੱਦਿਅਕ ਸੰਸਥਾ ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ ਨਰਸਿੰਗ ਨੈਸ਼ਨਲ ਹਾਈਵੇ ਭਨੋਹੜ ਸਾਹਮਣੇ ਹਵੇਲੀ ਪ੍ਰੀਖਿਆ ਕੇਂਦਰ ਵਿਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਨਰਸਿੰਗ ਕਾਲਜ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਕੁਲਵਿੰਦਰ ਕੌਰ ਅਨੁਸਾਰ 100 ਫ਼ੀਸਦੀ ਨਤੀਜੇ ਸਮੇਂ ਵਿਦਿਆਰਥਣ ਜਸ਼ਨਦੀਪ ਕੌਰ, ਕਮਲਪ੍ਰੀਤ ਕੌਰ, ਅਮੀਸ਼ਾ ਚੌਧਰੀ, ਡਿੰਪਲ, ਪਰਮਿੰਦਰ ਸਿੰਘ, ਪ੍ਰਵੀਨ ਕੌਰ, ਵਰਜੀਨੀਆ ਡੈਨੀਅਲ, ਸੁਖਮਿੰਦਰ ਕੌਰ, ਕੋਮਲਪ੍ਰੀਤ ਕੌਰ ਸਾਰੇ ਵਿਦਿਆਰਥੀਆਂ ਨੇ ਸੀ.ਜੀ.ਪੀ.ਏ. 7.5 ਗਰੇਡ ਅੰਕ ਹਾਸਲ ਕੀਤੇ | ਡਾਕਟਰੀ ਵਿੱਦਿਅਕ ਅਦਾਰੇ ਦੇ ਚੇਅਰਮੈਨ ਡਾ: ਬੀ.ਐੱਲ ਬਾਂਸਲ, ਡਾ: ਵਰੁਣ ਬਾਂਸਲ, ਡਾ: ਗੀਤਿਕਾ ਬਾਂਸਲ ਵਲੋਂ ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ ਨਰਸਿੰਗ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਉੱਪਰ ਵਧਾਈ ਦਿੱਤੀ | ਪਿ੍ੰਸੀਪਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਸਾਡੇ ਕਾਲਜ ਕੈਂਪਸ ਅੰਦਰ ਵਿਦਿਆਰਥੀਆਂ ਨੂੰ ਹਰ ਸਮੈਸਟਰ ਦੀ ਪੜ੍ਹਾਈ ਦੇ ਨਾਲ ਵੱਖਰਾ ਸਮਾਂ ਇੰਗਲਿਸ਼ ਸਪੀਕਿੰਗ, ਕੰਪਿਊਟਰ, ਲੈਬ ਜਾਣਕਾਰੀ ਲਈ ਦਿੱਤਾ ਜਾਂਦਾ ਹੈ |
ਪਿਛਲੀ ਖ਼ਬਰ ਜੋਧਾਂ ਪੁਲਿਸ ਵਲੋਂ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਲੋੜੀਂਦੇ 2 ਗਿ੍ਫ਼ਤਾਰ ਅਗਲੀ ਖ਼ਬਰ ਯੂਰੀਆ ਖਾਦ ਦੀ ਕਿੱਲਤ, ਕਾਲਾ ਬਾਜ਼ਾਰੀ ਅਤੇ ਫਾਲਤੂ ਸਾਮਾਨ ਕਿਸਾਨਾਂ ਨੂੰ ਮੜ੍ਹਣ ਖ਼ਿਲਾਫ਼ ਵਫ਼ਦ ਤਹਿਸਲਦਾਰ ਨੂੰ ਮਿਲਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।