19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜੋਧਾਂ ਪੁਲਿਸ ਵਲੋਂ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਲੋੜੀਂਦੇ 2 ਗਿ੍ਫ਼ਤਾਰ

ਅਜੀਤ ਡੈਸਕ 25-12-2025
ਮੁੱਲਾਂਪੁਰ-ਦਾਖਾ/ਜੋਧਾਂ, 24 ਦਸੰਬਰ (ਨਿਰਮਲ ਸਿੰਘ ਧਾਲੀਵਾਲ/ਗੁਰਵਿੰਦਰ ਸਿੰਘ ਹੈਪੀ)-ਲੁਧਿਆਣਾ ਦਿਹਾਤੀ ਪੁਲਿਸ ਦੇ ਸੀਨੀਅਰ ਕਪਤਾਨ ਡਾ: ਅੰਕੁਰ ਗੁਪਤਾ ਵਲੋਂ ਚੋਰੀ, ਲੁੱਟ-ਖੋਹ ਦੇ ਆਦੀ ਅਤੇ ਨਸ਼ਾ ਤਸਕਰੀ ਨਾਲ ਜੁੜੇ ਭੈੜੇ ਲੋਕਾਂ ਵਿਰੁੱਧ ਕਾਰਵਾਈ ਦੇ ਸਖ਼ਤ ਆਦੇਸ਼ਾਂ ਨੂੰ ਦਾਖਾ ਪੁਲਿਸ ਸਬ ਡਵੀਜਨ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਦੀ ਪੁਲਿਸ ਵਲੋਂ ਹਮੇਸ਼ਾ ਅਮਲ 'ਚ ਲਿਆਂਦਾ ਗਿਆ | ਜੋਧਾਂ ਪੁਲਿਸ ਨੂੰ ਭਾਵਨਾ ਅਰੋੜਾ ਨੇ ਇਤਲਾਹ ਦਿੱਤੀ ਕਿ ਜਦ ਉਹ ਬਗਲਾ ਮੁਖੀ ਮੰਦਰ ਮੱਥਾ ਟੇਕ ਕੇ ਵਾਪਿਸ ਮੁੜੀ ਤਾਂ ਸੜਕ ਕਿਨਾਰੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦਾ ਪਰਸ ਝਪਟ ਲਿਆ, ਜਿਸ ਵਿਚ ਨਕਦੀ ਅਤੇ ਰਕਮ ਭਰੀ ਹੋਈ ਚੈੱਕ ਸੀ | ਥਾਣਾ ਜੋਧਾਂ ਐੱਸ.ਐੱਚ.ਓ. ਸਾਹਿਬਮੀਤ ਸਿੰਘ ਵਲੋਂ ਆਪਣੇ ਪੁਲਿਸ ਮੁਲਾਜ਼ਮਾਂ ਅਤੇ ਸੋਰਸਾਂ ਜ਼ਰੀਏ ਉਕਤ ਲੁਟੇਰਿਆਂ ਦੀ ਪੈੜ ਨੱਪ ਲਈ | ਡੀ.ਐੱਸ.ਪੀ ਦਾਖਾ ਵਰਿੰਦਰ ਸਿੰਘ ਖੋਸਾ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਗੁਰਜੀਤ ਸਿੰਘ ਉਰਫ਼ ਗੀਤਾ ਚਚਰਾੜੀ, ਅਮਨਦੀਪ ਸਿੰਘ ਉਰਫ਼ ਅੰਮੂ ਚਚਰਾੜੀ ਨੂੰ ਗਿ੍ਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਬਗਲਾ ਮੁਖੀ ਮੰਦਰ ਬਾਹਰ ਭਾਵਨਾ ਅਰੋੜਾ ਦਾ ਪਰਸ ਅਸੀਂ ਹੀ ਝਪਟਿਆ ਹੈ | ਪੁਲਿਸ ਵਲੋਂ ਉਕਤ ਲੁਟੇਰਿਆਂ ਕੋਲੋਂ ਬਿਨਾਂ ਨੰਬਰੀ ਮੋਟਰਸਾਈਕਲ, ਲੁੱਟ-ਖੋਹ ਦੌਰਾਨ ਡਰਾਵੇ ਲਈ ਵਰਤਿਆ ਜਾਣ ਵਾਲਾ ਦਾਹ ਅਤੇ ਆਈਫੋਨ ਬਰਾਮਦ ਕੀਤਾ ਗਿਆ | ਜੋਧਾਂ ਪੁਲਿਸ ਵਲੋਂ ਪਹਿਲਾਂ ਹੀ ਦਰਜ ਮੁਕੱਦਮੇ ਵਿਚ ਉਕਤ ਨੌਜਵਾਨਾਂ ਨੂੰ ਨਾਮਜ਼ਦ ਕਰਕੇ ਮੈਡੀਕਲ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ | ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਲੁਟੇਰਾ ਬਿਰਤੀ ਦੇ ਨੌਜਵਾਨ ਮੌਸਮ ਦੀ ਖਰਾਬੀ ਧੁੰਦ ਦਾ ਲਾਭ ਉਠਾ ਕੇ ਪੇਂਡੂ ਸੜਕਾਂ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ |
ਪਿਛਲੀ ਖ਼ਬਰ ਹੰਬੜਾਂ 'ਚ ਲੁਟੇਰੇ ਦਾ ਮੁਕਾਬਲਾ ਕਰਨ ਵਾਲੀ ਲੜਕੀ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਦਾ ਬੀ.ਐੱਸ.ਸੀ. ਨਰਸਿੰਗ ਸਮੈਸਟਰ (ਪਹਿਲਾ) ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।