19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਯੂਰੀਆ ਖਾਦ ਦੀ ਕਿੱਲਤ, ਕਾਲਾ ਬਾਜ਼ਾਰੀ ਅਤੇ ਫਾਲਤੂ ਸਾਮਾਨ ਕਿਸਾਨਾਂ ਨੂੰ ਮੜ੍ਹਣ ਖ਼ਿਲਾਫ਼ ਵਫ਼ਦ ਤਹਿਸਲਦਾਰ ਨੂੰ ਮਿਲਿਆ

ਅਜੀਤ ਡੈਸਕ 25-12-2025
ਜਗਰਾਉਂ, 24 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦਾ ਵਫ਼ਦ ਅੱਜ ਸਥਾਨਕ ਤਹਿਸੀਲਦਾਰ ਵਰਿੰਦਰ ਭਾਟੀਆ ਨੂੰ ਉਨ੍ਹਾਂ ਦੇ ਦਫ਼ਤਰ ਚ ਮਿਲਿਆ | ਤਿੰਨ ਚਾਰ ਘੰਟੇ ਸਥਾਨਕ ਐੱਸ.ਡੀ.ਐੱਮ ਦੀ ਉਡੀਕ ਕਰਨ ਦੇ ਬਾਵਜੂਦ ਨਾ ਪਰਤਣ 'ਤੇ ਵਫ਼ਦ ਨੇ ਮਜ਼ਬੂਰੀ 'ਚ ਤਹਿਸੀਲਦਾਰ ਨੂੰ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਅਗਵਾਈ ਹੇਠ ਲਿਖਤੀ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਮਾਰਕੀਟ ਅਤੇ ਸਹਿਕਾਰੀ ਸਭਾਵਾਂ ਵਿਚ ਵਿਚ ਯੂਰੀਆ ਖਾਦ ਦੀ ਕਿੱਲਤ ਤੁਰੰਤ ਖ਼ਤਮ ਕੀਤੀ ਜਾਵੇ | ਇਹ ਵੀ ਮੰਗ ਕੀਤੀ ਗਈ ਕਿ ਬਾਜ਼ਾਰ 'ਚ ਯੂਰੀਆ ਖਾਦ ਦੀ ਕਾਲਾਬਾਜ਼ਾਰੀ ਅਤੇ ਵਪਾਰੀਆਂ ਵਲੋਂ ਕਿਸਾਨਾਂ ਉੱਪਰ ਖਾਦ ਦੇ ਨਾਲ ਹੋਰ ਵਾਧੂ ਸਾਮਾਨ ਮੜਣ ਨੂੰ ਸਖ਼ਤੀ ਨਾਲ ਰੋਕਿਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਪਿਛਲੇ ਸਮੇਂ ਵਿਚ ਆਏ ਹੜ੍ਹਾਂ ਕਾਰਨ ਹੜ੍ਹ ਪੀੜਤ ਕਿਸਾਨਾਂ ਮਜ਼ਦੂਰਾਂ ਦੇ ਹੋਏ ਭਾਰੀ ਨੁਕਸਾਨ ਦਾ ਮੁਆਵਜ਼ਾ ਜਲਦੀ ਜਾਰੀ ਕੀਤਾ ਜਾਵੇ | ਇਸ ਮੌਕੇ ਵਫ਼ਦ ਨੇ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਯੂਰੀਆ ਦੀ ਸਮੱਸਿਆ ਤੇ ਹੋਰ ਉਕਤ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਐੱਸ.ਡੀ.ਐੱਮ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਸਮੇਂ ਵਫ਼ਦ ਵਿਚ ਕੁਲਵੰਤ ਸਿੰਘ ਕਾਂਤਾ ਗਾਲਿਬ ਬਲਾਕ ਸਕੱਤਰ, ਜਸਵਿੰਦਰ ਸਿੰਘ ਭੁਮਾਲ ਸਹਾਇਕ ਸਕੱਤਰ, ਹਰਜਿੰਦਰ ਸਿੰਘ ਸ਼ੇਰਪੁਰਾ, ਬਲਵੰਤ ਸਿੰਘ ਸ਼ੇਰਪੁਰਾ , ਜਿੰਦਰ ਸਿੰਘ ਭਮਾਲ, ਕੇਵਲ ਸਿੰਘ ਕੀੜੀ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਦਾ ਬੀ.ਐੱਸ.ਸੀ. ਨਰਸਿੰਗ ਸਮੈਸਟਰ (ਪਹਿਲਾ) ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਅਮਨ ਅਰੋੜਾ ਵਲੋਂ ਜਗਰਾਉਂ ਹਲਕੇ ਦੇ ਚੋਣਾਂ ਜਿੱਤੇ ਦੋ ਉਮੀਦਵਾਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।