19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਮਨ ਅਰੋੜਾ ਵਲੋਂ ਜਗਰਾਉਂ ਹਲਕੇ ਦੇ ਚੋਣਾਂ ਜਿੱਤੇ ਦੋ ਉਮੀਦਵਾਰਾਂ ਦਾ ਸਨਮਾਨ

ਅਜੀਤ ਡੈਸਕ 25-12-2025
ਜਗਰਾਉਂ, 24 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਾਣੂੰਕੇ ਤੋਂ ਜੇਤੂ 'ਆਪ' ਦੀ ਉਮੀਦਵਾਰ ਬੀਬੀ ਸਹਿਰੀਨ ਕੌਰ ਖ਼ਾਲਸਾ ਦੇ ਪਤੀ ਭਾਈ ਗੁਰਜੰਟ ਸਿੰਘ ਖ਼ਾਲਸਾ ਅਤੇ ਬਲਾਕ ਸੰਮਤੀ ਹਠੂਰ ਤੋਂ ਜੇਤੂ ਉਮੀਦਵਾਰ ਪਰਮਿੰਦਰ ਸਿੰਘ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਹਲਕਾ ਜਗਰਾਉਂ ਦੇ 'ਯੁੱਧ ਨਸ਼ਿਆਂ ਵਿਰੁੱਧ' ਦੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ ਵੀ ਹਾਜ਼ਰ ਸਨ | ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਲੋਕਾਂ ਵਲੋਂ 'ਆਪ' ਨੂੰ ਮਿਲੇ ਵੱਡੇ ਸਮਰਥਨ ਨੇ ਪੰਜਾਬ ਸਰਕਾਰ ਵਲੋਂ ਕੀਤੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ 'ਤੇ ਮੋਹਰ ਲਗਾਈ ਹੈ | ਇਸ ਮੌਕੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ ਨੇ ਕਿਹਾ ਕਿ ਇਹ ਦੋਵੇਂ ਜੇਤੂ ਉਮੀਦਵਾਰ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਦੇ ਸਰਗਰਮ ਮੈਂਬਰ ਹਨ, ਜਿਸ ਕਰਕੇ ਪਾਰਟੀ ਵਲੋਂ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਸੀ ਅਤੇ ਦੋਵੇਂ ਉਮੀਦਵਾਰਾਂ ਨੇ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਹਨ | ਇਸ ਮੌਕੇ 'ਯੁੱਧ ਨਸ਼ਿਆਂ ਵਿਰੁੱਧ' ਦੇ ਬਲਾਕ ਪ੍ਰਧਾਨ ਭਾਈ ਗੁਰਜੰਟ ਸਿੰਘ ਖ਼ਾਲਸਾ ਤੇ ਸ: ਪਰਮਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਉਹ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ ਦੀ ਅਗਵਾਈ 'ਚ ਪਿੰਡਾਂ ਦਾ ਵਿਕਾਸ ਕਰਵਾਉਣ ਲਈ ਯਤਨਸ਼ੀਲ ਰਹਿਣਗੇ, ਉੱਥੇ 'ਆਪ' ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ | ਇਸ ਮੌਕੇ ਵਾਈਸ ਕੋਆਰਡੀਨੇਟਰ ਧਰਮਿੰਦਰ ਸਿੰਘ ਧਾਲੀਵਾਲ, ਕੋਆਰਡੀਨੇਟਰ ਮਾ: ਪਰਮਿੰਦਰ ਸਿੰਘ ਗਿੱਦੜਵਿੰਡੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਯੂਰੀਆ ਖਾਦ ਦੀ ਕਿੱਲਤ, ਕਾਲਾ ਬਾਜ਼ਾਰੀ ਅਤੇ ਫਾਲਤੂ ਸਾਮਾਨ ਕਿਸਾਨਾਂ ਨੂੰ ਮੜ੍ਹਣ ਖ਼ਿਲਾਫ਼ ਵਫ਼ਦ ਤਹਿਸਲਦਾਰ ਨੂੰ ਮਿਲਿਆ... ਅਗਲੀ ਖ਼ਬਰ ਰੈਨੇਸਾਂਸ ਕਾਨਵੈਂਟ ਸਕੂਲ ਅੱਡਾ ਚੌਂਕੀਮਾਨ ਵਿਖੇ ਸ਼ਹੀਦੀ ਹਫ਼ਤਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।