15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਨੌਵੇਂ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਸਮਰਪਿਤ ਧਾਰਮਿਕ ਗੀਤ 23 ਨੂੰ

ਅਜੀਤ ਡੈਸਕ 22-11-2025
ਜਗਰਾਉਂ, 21 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਆਰ.ਕੇ.ਐੱਮ. ਪ੍ਰੋਡਕਸ਼ਨ ਦੇ ਨਿਰਦੇਸ਼ਨ, ਨਾਵਲਕਾਰ ਤੇ ਪੱਤਰਕਾਰ ਜਸਵਿੰਦਰ ਸਿੰਘ ਛਿੰਦਾ ਵਲੋਂ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਆਪਣਾ ਲਿਖਿਆ ਗੀਤ 'ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ' 23 ਨਵੰਬਰ ਨੂੰ ਸ਼ੋਸ਼ਲ ਮੀਡੀਆ 'ਤੇ ਲਾਂਚ ਕੀਤਾ ਜਾ ਰਿਹਾ ਹੈ | ਇਸ ਸਬੰਧੀ ਗੀਤਕਾਰ ਜਸਵਿੰਦਰ ਸਿੰਘ ਛਿੰਦਾ ਨੇ ਦੱਸਿਆ ਕਿ ਗੁਰੂ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਉਨ੍ਹਾਂ ਵਲੋਂ ਗੀਤ ਬਹੁਤ ਹੀ ਸ਼ਾਨਦਾਰ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਇਸ ਦਾ ਮੁਕੰਮਲ ਵੀਡੀਓ ਵੀ ਤਿਆਰ ਹੋ ਗਈ ਹੈ, ਜਿਸ ਨੂੰ 23 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾਂ ਕੀਤਾ ਜਾਵੇਗਾ |
ਪਿਛਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਗੌਰੀਸ਼ ਨੂੰ ਕੈਨੇਡਾ ਵਿਜ਼ਟਰ ਵੀਜ਼ਾ ਮਿਲਿਆ ਅਗਲੀ ਖ਼ਬਰ ਸਰਪੰਚ ਡਾ. ਬਲਜੀਤ ਸਿੰਘ ਸਹਿਬਾਜ਼ਪੁਰਾ ਨਾਲ ਮਾਤਾ ਦੀ ਮੌਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।