09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਜਗਰਾਉਂ ਦੇ ਪਿੰਡ ਰੂਮੀ ਦੀ ਪੰਚਾਇਤ ਅਤੇ ਨਗਰ ਵਾਸੀਆਂ ਦਾ ਅਨੋਖਾ ਫੁਰਮਾਨ

ਜਗਰਾਉਂ, 8 ਸਤੰਬਰ (ਗੁਰਦੀਪ ਸਿੰਘ ਮਲਕ)-ਹਰਿਆਣਾ ’ਚ ਅਣਖ ਦੀ ਖਾਤਰ ਖਾਪ ਪੰਚਾਇਤਾਂ ਦੇ ਫੈਸਲਿਆਂ ਦੀ ਤਰਜ਼ ’ਤੇ ਜਗਰਾਉਂ ਤਹਿਸੀਲ ਦੇ ਪਿੰਡ ਰੂਮੀ ’ਚ ਨੌਜਵਾਨ ਲੜਕੇ-ਲੜਕੀਆਂ ਦੇ ਪ੍ਰੇਮ ਸਬੰਧਾਂ ਅਤੇ ਪਿੰਡ ਦੀ ਕੁੜੀ ਨੂੰ ਭਜਾ ਕੇ ਵਿਆਹ ਕਰਵਾਉਣ ਦੇ ਮਾਮਲਿਆਂ ਨੂੰ ਲੈ ਕੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਖ਼ਤ ਸਮਾਜਿਕ ਫ਼ੈਸਲਾ ਲਿਆ ਹੈ। ਇਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਹੋਏ ਇਕੱਠ ਸਰਪੰਚ, ਪੰਚਾਇਤ ਮੈਂਬਰਾਂ, ਸਮਾਜ ਸੇਵੀ ਸੰਸਥਾਵਾਂ, ਖੇਡ ਕਲੱਬਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਫੈਸਲਾ ਕੀਤਾ ਗਿਆ ਕਿ ਜੇਕਰ ਪਿੰਡ ਦਾ ਕੋਈ ਨੌਜਵਾਨ ਆਪਣੇ ਹੀ ਪਿੰਡ ਦੀ ਕੁੜੀ ਨੂੰ ਭਜਾ ਕੇ ਲੈ ਜਾਂਦਾ ਹੈ ਜਾਂ ਉਸ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਮੁੜ ਪਿੰਡ ਰੂਮੀ ’ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਅਜੀਤ ਡੈਸਕ 09-09-2026
ਜਗਰਾਉਂ, 8 ਸਤੰਬਰ (ਗੁਰਦੀਪ ਸਿੰਘ ਮਲਕ)-ਹਰਿਆਣਾ ’ਚ ਅਣਖ ਦੀ ਖਾਤਰ ਖਾਪ ਪੰਚਾਇਤਾਂ ਦੇ ਫੈਸਲਿਆਂ ਦੀ ਤਰਜ਼ ’ਤੇ ਜਗਰਾਉਂ ਤਹਿਸੀਲ ਦੇ ਪਿੰਡ ਰੂਮੀ ’ਚ ਨੌਜਵਾਨ ਲੜਕੇ-ਲੜਕੀਆਂ ਦੇ ਪ੍ਰੇਮ ਸਬੰਧਾਂ ਅਤੇ ਪਿੰਡ ਦੀ ਕੁੜੀ ਨੂੰ ਭਜਾ ਕੇ ਵਿਆਹ ਕਰਵਾਉਣ ਦੇ ਮਾਮਲਿਆਂ ਨੂੰ ਲੈ ਕੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਖ਼ਤ ਸਮਾਜਿਕ ਫ਼ੈਸਲਾ ਲਿਆ ਹੈ। ਇਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਹੋਏ ਇਕੱਠ ਸਰਪੰਚ, ਪੰਚਾਇਤ ਮੈਂਬਰਾਂ, ਸਮਾਜ ਸੇਵੀ ਸੰਸਥਾਵਾਂ, ਖੇਡ ਕਲੱਬਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਫੈਸਲਾ ਕੀਤਾ ਗਿਆ ਕਿ ਜੇਕਰ ਪਿੰਡ ਦਾ ਕੋਈ ਨੌਜਵਾਨ ਆਪਣੇ ਹੀ ਪਿੰਡ ਦੀ ਕੁੜੀ ਨੂੰ ਭਜਾ ਕੇ ਲੈ ਜਾਂਦਾ ਹੈ ਜਾਂ ਉਸ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਮੁੜ ਪਿੰਡ ਰੂਮੀ ’ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੀਟਿੰਗ ’ਚ ਅਜਿਹੇ ਵਿਆਹੇ ਜੋੜੇ ਦਾ ਸਮਾਜਿਕ ਬਾਈਕਾਟ ਕਰਨ ਦਾ ਫ਼ੈਸਲਾ ਵੀ ਲਿਆ ਗਿਆ। ਇਸ ਤੋਂ ਇਲਾਵਾ ਜੇਕਰ ਕੁੜੀ ਨੂੰ ਭਜਾ ਕੇ ਲਿਜਾਣ ਤੋਂ ਬਾਅਦ ਨੌਜਵਾਨ ਜਾਂ ਉਸ ਦੇ ਪਰਿਵਾਰ ਵੱਲੋਂ ਖੁਦਕੁਸ਼ੀ ਜਾਂ ਕਿਸੇ ਹੋਰ ਤਰੀਕੇ ਨਾਲ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੰਚਾਇਤ, ਪਿੰਡ ਵਾਸੀ, ਸਮਾਜ ਸੇਵੀ ਸੰਸਥਾਵਾਂ ਅਤੇ ਖੇਡ ਕਲੱਬ ਕਿਸੇ ਵੀ ਤਰ੍ਹਾਂ ਉਨ੍ਹਾਂ ਦਾ ਸਾਥ ਨਹੀਂ ਦੇਣਗੇ। ਪੁਲਿਸ ਕਾਰਵਾਈ ਹੋਣ ਦੀ ਸੂਰਤ ’ਚ ਵੀ ਉਨ੍ਹਾਂ ਦੇ ਪੱਖ ’ਚ ਜਾਣ ਤੋਂ ਇਨਕਾਰ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਇਕੱਠ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਪੰਚਾਇਤ ਵੱਲੋਂ ਪਿੰਡ ਦੀ ਸਹਿਮਤੀ ਨਾਲ ਪਾਇਆ ਮਾਤਾ ਪੜ੍ਹ ਕੇ ਸੁਣਾਇਆ, ਜਿਸ ਨੂੰ ਇਕੱਤਰ ਪਿੰਡ ਵਾਸੀਆਂ ਵੱਲੋਂ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ ਗਈ ਅਤੇ ਨਾਲ ਹੀ ਇਸ ਮਤੇ ਦੇ ਹੱਕ ਵਿੱਚ ਸਮੁੱਚੇ ਪਿੰਡ ਦੇ ਲੋਕਾਂ ਵੱਲੋਂ ਦਸਤਖਤ ਕਰਕੇ ਲਿਖਤੀ ਮਤਾ ਪਾਸ ਕਰ ਦਿੱਤਾ। ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਰਜਿਸਟਰ ’ਤੇ ਦਸਤਖ਼ਤ ਕੀਤੇ ਅਤੇ ਇਸ ਤੋਂ ਬਾਅਦ ਹੋਰ ਪਿੰਡ ਵਾਸੀਆਂ ਨੇ ਵੀ ਦਸਤਖ਼ਤ ਕਰਕੇ ਫੈਸਲੇ ਨੂੰ ਆਪਣੀ ਸਹਿਮਤੀ ਦਿੱਤੀ। ਮੀਟਿੰਗ ਦੌਰਾਨ ਇੱਕ ਪਿੰਡ ਵਾਸੀ ਨੇ ਕਿਹਾ ਕਿ ਪੰਚਾਇਤ ਅਤੇ ਸਰਪੰਚ ਸਮੇਂ ਦੇ ਨਾਲ ਬਦਲਦੇ ਰਹਿਣਗੇ ਪਰ ਪਿੰਡ ਵੱਲੋਂ ਲਿਆ ਗਿਆ ਇਹ ਫ਼ੈਸਲਾ ਭਵਿੱਖ ’ਚ ਆਉਣ ਵਾਲੀਆਂ ਪੰਚਾਇਤਾਂ ਅਤੇ ਸਰਪੰਚਾਂ ਦੇ ਸਮੇਂ ਵੀ ਲਾਗੂ ਰਹਿਣਾ ਚਾਹੀਦਾ ਹੈ। ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਮੰਨਿਆ ਕਿ ਪੰਚਾਇਤ ਵੱਲੋਂ ਲਿਆ ਗਿਆ ਇਹ ਫੈਸਲਾ ਕਾਨੂੰਨੀ ਤੌਰ ’ਤੇ ਉਚਿਤ ਨਹੀਂ ਹੈ ਅਤੇ ਉਹ ਇਸ ਗੱਲ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਅਤੇ ਸਾਂਝੇ ਸਨਮਾਨ ਨੂੰ ਧਿਆਨ ’ਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਅਜਿਹੇ ’ਚ ਰੂਮੀ ਪੰਚਾਇਤ ਦਾ ਫ਼ੈਸਲਾ ਹੁਣ ਸਿਰਫ਼ ਸਮਾਜਿਕ ਚਰਚਾ ਦਾ ਵਿਸ਼ਾ ਨਹੀਂ ਰਹਿ ਗਿਆ, ਸਗੋਂ ਕਾਨੂੰਨ, ਵਿਅਕਤੀਗਤ ਆਜ਼ਾਦੀ ਅਤੇ ਪੇਂਡੂ ਸਮਾਜਿਕ ਵਿਵਸਥਾ ਵਿਚਕਾਰ ਟਕਰਾਅ ਦਾ ਮੁੱਦਾ ਵੀ ਬਣ ਗਿਆ ਹੈ।
ਪਿਛਲੀ ਖ਼ਬਰ ਕ੍ਰਾਂਤੀਕਾਰੀ ਲੋਕ ਸ਼ਾਇਰ ਅਵਤਾਰ ਪਾਸ਼ ਦੇ ਜਨਮ ਦਿਵਸ ਸਮਾਗਮ ’ਚ ਪੁੱਜਣ ਦਾ ਸੱਦਾ ਅਗਲੀ ਖ਼ਬਰ ਦਾਖਾ ਡੀ.ਐੱਸ.ਪੀ ਕਰਨ ਸੰਧੂ ਵਲੋਂ ਨੰਬਰ ਪਲੇਟ ’ਤੇ ਸ਼ਾਇਰੋ-ਸ਼ਾਇਰੀ ਵਾਲੇ ਮੋਟਰਸਾਈਕਲ ਕੀਤੇ ਬੰਦ ਸਕੂਲ ਪ੍ਰਿੰਸੀਪਲ, ਨਾਬਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।