13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਪਰਿੰਗ ਡਿਊ ਸਕੂਲ ਵਿਖੇ ਬਾਲ ਦਿਵਸ ਮਨਾਇਆ

ਅਜੀਤ ਡੈਸਕ 21-11-2025
ਜਗਰਾਉਂ, 20 ਨਵੰਬਰ (ਵਿਨੋਦ ਕੁਮਾਰ)-ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਬਾਲ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਨਰਸਰੀ ਕਲਾਸ ਦੇ ਬੱਚਿਆਂ ਨੇ ਗੀਤਾਂ 'ਤੇ ਪਿਆਰਾ ਡਾਂਸ ਪੇਸ਼ ਕੀਤਾ | ਐੱਲ.ਕੇ.ਜੀ. ਕਲਾਸ ਦੇ ਬੱਚਿਆਂ ਨੇ ਸੁਹਣੇ ਸੁਰਾਂ ਵਿਚ ਵੈਲਕਮ ਸੌਂਗ ਪੇਸ਼ ਕੀਤਾ | ਯੂ.ਕੇ.ਜੀ. ਕਲਾਸ ਦੇ ਬੱਚਿਆਂ ਨੇ 'ਗੁਰਮੁਖੀ ਦੇ ਬੇਟਾ' ਵਿਸ਼ੇ 'ਤੇ ਕੋਰੀਓਗ੍ਰਾਫੀ ਅਤੇ ਇਸਦੇ ਨਾਲ ਫੈਮਿਲੀ ਥੀਮ ਸੌਂਗ ਪੇਸ਼ ਕੀਤਾ | ਇਸ ਮੌਕੇ ਵੰਦਨਾ ਮੈਡਮ ਨੇ ਮੰਚ ਤੋਂ ਸਾਰੇ ਮਾਪਿਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਸਮਾਗਮ ਦੌਰਾਨ ਮੈਡਮ ਸ਼ਸ਼ੀ ਬਾਲਾ ਨੇ ਸਕੂਲ ਦੀਆਂ ਉਪਲੱਬਧੀਆਂ ਅਤੇ ਵੱਧ ਰਹੇ ਅਕਾਦਮਿਕ ਅਤੇ ਗੈਰ-ਪਾਠਕ੍ਰਮ ਪ੍ਰਦਰਸ਼ਨਾਂ ਬਾਰੇ ਜਾਣਕਾਰੀ ਦਿੱਤੀ | ਪਿ੍ੰਸੀਪਲ ਮੈਡਮ ਰੀਨਾ ਜੈਦਿਕਾ ਅਤੇ ਵਾਈਸ ਪਿ੍ੰਸੀਪਲ ਬੇਅੰਤ ਕੁਮਾਰ ਨੇ ਬੱਚਿਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਵੀ ਉੱਚਾਈਆਂ ਹਾਸਲ ਕਰਨ ਲਈ ਪ੍ਰੇਰਨਾ ਦਿੱਤੀ | ਇਸ ਸਮੇਂ ਸਮੂਹ ਮੈਨੇਜਮੈਂਟ ਮੈਂਬਰਜ਼ ਪ੍ਰਧਾਨ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦੁਰ ਸਿੰਘ ਸਿੱਧੂ, ਹਰਜੀਤ ਸਿੰਘ ਸਿੱਧੂ ਯੂ.ਐੱਸ.ਏ. ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਹਿਤ ਸਭਾ ਰਾਏਕੋਟ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਪੀ.ਏ.ਯੂ. ਦੇ ਵਿਦਿਆਰਥੀ ਨੇ ਪੇਪਰ ਪੇਸ਼ ਕਰਨ ਲਈ ਇਨਾਮ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।