13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੀ.ਏ.ਯੂ. ਦੇ ਵਿਦਿਆਰਥੀ ਨੇ ਪੇਪਰ ਪੇਸ਼ ਕਰਨ ਲਈ ਇਨਾਮ ਜਿੱਤਿਆ <br/>

ਅਜੀਤ ਡੈਸਕ 21-11-2025
ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)-ਖੇਤੀਬਾੜੀ ਯੂਨੀਵਰਸਿਟੀ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿਚ ਪੀ.ਐਚ.ਡੀ. ਦੀ ਵਿਦਿਆਰਥੀ ਕੁਮਾਰੀ ਨੀਰਜਾ ਸੇਕੀਆ ਨੂੰ ਬੀਤੇ ਦਿਨੀਂ ਭਾਰਤੀ ਪੋਸ਼ਣ ਸੁਸਾਇਟੀ ਵਲੋਂ ਹੈਦਰਾਬਾਦ ਵਿਖੇ ਕਰਵਾਈ 57ਵੀਂ ਸਾਲਾਨਾ ਕਾਨਫਰੰਸ ਦੌਰਾਨ ਮੌਖਿਕ ਪੇਸ਼ਕਾਰੀ ਵਿਚ ਇਨਾਮ ਜਿੱਤਣ ਦਾ ਮਾਣ ਹਾਸਲ ਹੋਇਆ | ਇਸ ਮੌਕੇ ਵਿਦਿਆਰਥੀ ਦੇ ਨਿਗਰਾਨ ਡਾ. ਮੋਨਿਕਾ ਚੌਧਰੀ ਨੇ ਦੱਸਿਆ ਕਿ ਕਮਲ ਦੇ ਪੌਦਿਆਂ ਦੀਆਂ ਡੰਡੀਆਂ ਨੂੰ ਪ੍ਰੋਸੈੱਸ ਕਰਕੇ ਬਣਾਏ ਆਟੇ ਦੇ ਪੋਸ਼ਕ ਗੁਣਾਂ ਅਤੇ ਇਸ ਤੋਂ ਉਤਪਾਦ ਨਿਰਮਾਣ ਬਾਰੇ ਪੇਪਰ ਪੇਸ਼ ਕਰਕੇ ਕੁਮਾਰੀ ਨੀਰਜਾ ਸੇਕੀਆ ਨੇ ਬੇਹੱਦ ਵਿਲੱਖਣ ਅਤੇ ਨਿਵੇਕਲੀ ਖੋਜ ਦੀ ਪੇਸ਼ਕਾਰੀ ਕੀਤੀ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਤੋਂ ਇਲਾਵਾ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਕੁਮਾਰੀ ਸੇਕੀਆ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਸਪਰਿੰਗ ਡਿਊ ਸਕੂਲ ਵਿਖੇ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਜੀ.ਐਮ.ਟੀ ਪਬਲਿਕ ਸਕੂਲ ਦੇ ਵਿਦਿਆਰਥੀ ਕਰਨ ਦਾ ਪ੍ਰਾਇਮਰੀ ਸਕੂਲ ਖੇਡਾਂ 'ਚ ਪਹਿਲਾ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।