ਰਾਏਕੋਟ, 19 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਨੰਦ ਈਸ਼ਵਰ ਦਰਬਾਰ ਪੂਰਨ ਮਹਾਂਪੁਰਖ ਬੱਧਨੀ ਕਲਾਂ ਵਾਲਿਆਂ ਦੇ 4 ਰੋਜ਼ਾ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਬਾਠ ਰਾਜੋਆਣਾ, ਗੁਰਦੀਪ ਸਿੰਘ ਸੰਘੇੜਾ ਰਾਜੋਆਣਾ, ਫਲਵਿੰਦਰ ਸਿੰਘ ਪੰਚਾਇਤ ਅਫ਼ਸਰ, ਨਿਰਭੈ ਸਿੰਘ ਗਰੇਵਾਲ, ਇੰਦਰਜੀਤ ਸਿੰਘ ਬੱਸੀਆਂ, ਠੇਕੇਦਾਰ ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਂਦਵਾਲ ਅਤੇ ਕਾਲਾ ਸਿੰਘ ਬੱਸੀਆਂ ਨੇ ਦੱਸਿਆ ਕਿ ਬਾਬਾ ਜ਼ੋਰਾ ਸਿੰਘ ਬੱਧਨੀ ਵਾਲੇ ਅਤੇ ਬਾਬਾ ਗੁਰਬਖਸ਼ ਸਿੰਘ ਬੱਧਨੀ ਵਾਲਿਆਂ ਦੇ 4 ਰੋਜ਼ਾ ਧਾਰਮਿਕ ਦੀਵਾਨ ਮਿਤੀ 21 ਤੋਂ 24 ਨਵੰਬਰ ਤੱਕ ਬੱਸੀਆਂ ਰੋਡ, ਸ਼ੈੱਲਰ ਸਾਹਮਣੇ ਠਾਠ ਰਾਏਕੋਟ ਵਿਖੇ ਸਜਾਏ ਜਾ ਰਹੇ ਹਨ | ਜਿਸ ਦੌਰਾਨ ਅੰਮਿ੍ਤ ਵੇਲੇ ਸਵੇਰੇ 3 ਵਜੇ ਤੋਂ 7 ਵਜੇ ਤੱਕ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਤੇ ਆਸਾ ਜੀ ਦੀ ਵਾਰ ਹੋਵੇਗੀ, ਸ਼ਾਮ 4:30 ਤੋਂ 8:45 ਵਜੇ ਤੱਕ ਕਥਾ-ਕੀਰਤਨ ਅਤੇ ਸ਼੍ਰੀ ਰਹਿਰਾਸਿ ਸਾਹਿਬ ਜੀ ਦਾ ਪਾਠ ਹੋਵੇਗਾ, ਜਦਕਿ ਬਾਬਾ ਜੋਰਾ ਸਿੰਘ ਬੱਧਨੀ ਤੇ ਬਾਬਾ ਗੁਰਬਖਸ਼ ਸਿੰਘ ਬੱਧਨੀ ਵਾਲਿਆਂ ਵਲੋਂ ਅਮੋਲਕ ਬਚਨ ਰਾਤ 8:45 ਤੋਂ ਆਰੰਭ ਹੋਣਗੇ |