25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮਾਲਖਾਨੇ ਵਿਚ ਕਰੀਬ ਸਵਾ ਕਰੋੜ ਦੀ ਨਕਦੀ ਤੇ ਹੋਰ ਸਾਮਾਨ ਖੁਰਦ-ਬੁਰਦ ਕਰਨ ਵਾਲੇ ਮਾਲਖਾਨਾ ਮੁਨਸ਼ੀ ਗੁਰਦਾਸ ਸਿੰਘ ਦੀ 4 ਦਿਨਾ ਪੁਲਿਸ ਹਿਰਾਸਤ ਵਧਾਈ

ਅਜੀਤ ਡੈਸਕ 19-11-2025

• ਮਾਲਖਾਨੇ ਦੀ ਪੜਤਾਲ ਵਿਚ ਜੁਟੀ ਤਿੰਨ ਮੈਂਬਰੀ ਕਮੇਟੀ ਵੀ ਕਰ ਸਕਦੀ ਹੈ ਹੋਰ ਵੱਡੇ ਖੁਲਾਸੇ
ਸਿੱਧਵਾਂ ਬੇਟ, 18 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਮਾਲਖਾਨੇ ਵਿਚੋਂ ਕਰੀਬ 1.25 ਕਰੋੜ ਦੀ ਭਾਰਤੀ ਕਰੰਸੀ ਨੂੰ ਹੜੱਪ ਕਰਨ ਦੇ ਥਾਣਾ ਸਿੱਧਵਾਂ ਬੇਟ ਵਿਚ ਦਰਜ ਧਾਰਾ 316 (1) ਬੀ.ਐੱਨ.ਐੱਸ. ਤਹਿਤ ਮੁਕੱਦਮਾਂ ਨੰ 264 ਵਿਚ ਨਾਮਜ਼ਦ ਹੌਲਦਾਰ ਗੁਰਦਾਸ ਸਿੰਘ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮਾਲ ਮੁਨਸ਼ੀ ਨੂੰ ਮੁੜ ਅਦਾਲਤ ਵਿਚ ਪੇਸ਼ ਕਰਕੇ ਦਸ ਦਿਨ ਦਾ ਹੋਰ ਪੁਲਿਸ ਰਿਮਾਂਡ ਮੰਗਿਆਂ ਪਰ ਜੱਜ ਸਾਹਿਬ ਨੇ ਉਕਤ ਦੋਸ਼ੀ ਨੂੰ ਮੁੜ ਚਾਰ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ | ਹੁਣ ਉਕਤ ਨੂੰ ਹੋਰ ਪੁੱਛਗਿੱਛ ਕਰਨ ਉਪਰੰਤ ਪੇਸ਼ ਕੀਤਾ ਜਾਵੇਗਾ | ਪਤਾ ਲੱਗਾ ਕਿ ਪਹਿਲੇ ਚਾਰ ਦਿਨਾਂ ਪੁਲਿਸ ਹਿਰਾਸਤ ਵਿਚ ਕੀਤੀ ਪੁੱਛਗਿੱਛ ਸਮੇਂ ਹੌਲਦਾਰ ਗੁਰਦਾਸ ਸਿੰਘ ਕੋਲੋਂ ਪੁਲਿਸ ਨੇ 13 ਲੱਖ ਰੁਪਏ ਦੀ ਨਕਦ ਰਾਸ਼ੀ ਮਿਲਣ ਦਾ ਦਾਅਵਾ ਕੀਤਾ ਹੈ ਜਿਸ ਵਿਚੋਂ ਉਸ ਨੇ ਕੁਝ ਰਾਸ਼ੀ ਆਪਣੇ ਘਰ ਵਿਚ ਦੱਬੀ ਦੱਸੀ ਗਈ ਹੈ | ਪਰ ਇਲਾਕੇ ਦੇ ਲੋਕਾਂ ਨੂੰ ਅਜੇ ਤੱਕ ਇਹ ਗੱਲ ਵੀ ਹਜਮ ਨਹੀਂ ਹੋ ਰਹੀ ਹੈ ਕਿ ਹੌਲਦਾਰ ਗੁਰਦਾਸ ਸਿੰਘ ਇਕੱਲਾ 1.25 ਕਰੋੜ ਦੀ ਰਾਸ਼ੀ ਕਿਵੇਂ ਹਜ਼ਮ ਕਰ ਸਕਦਾ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਿਚ ਕਿਸੇ ਹੋਰ ਪੁਲਿਸ ਮੁਲਾਜ਼ਮ ਜਾਂ ਉਸ ਦੇ ਹੋਰ ਪ੍ਰਾਈਵੇਟ ਨਜ਼ਦੀਕੀ ਸਾਥੀ ਦਾ ਹੱਥ ਹੋ ਸਕਦਾ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਅਜੇ ਤੱਕ ਕੋਈ ਰਾਜ਼ ਨਹੀਂ ਖੋਲਿ੍ਹਆ | ਇਸ ਮਾਮਲੇ ਨੂੰ ਲੈ ਕੇ ਸਥਾਨਕ ਪੁਲਿਸ ਵੀ ਘੇਰੇ ਵਿਚ ਆਉਂਦੀ ਵਿਖਾਈ ਦੇ ਰਹੀ ਹੈ | ਹੈਰਾਨੀ ਦੀ ਗੱਲ ਹੈ ਕਿ ਜਦੋਂ ਹੌਲਦਾਰ ਗੁਰਦਾਸ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਤਾਂ ਦੋ ਦਿਨ ਤਾਂ ਪੁਲਿਸ ਨੇ ਇਸ ਦੀ ਮੀਡੀਏ ਅਤੇ ਆਪਣੇ ਖੁਫੀਆ ਵਿਭਾਗ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ ਕਿਉਂਕਿ ਸਿੱਧਵਾਂ ਬੇਟ ਥਾਣੇ ਵਿਚ ਦਰਜ ਕੀਤੇ ਮਾਮਲੇ ਨੂੰ ਪੁਲਿਸ ਵਲੋਂ ਰੋਜ਼ਾਨਾ ਜਾਰੀ ਕੀਤੀ ਜਾਣ ਵਾਲੀ ਕਰਾਈਮ ਰਿਪੋਰਟ ਵਿਚ ਵੀਂ ਨਹੀਂ ਦਰਸਾਇਆ ਗਿਆ ਅਤੇ ਨਾ ਹੀ ਕਿਸੇ ਉੱਚ ਅਧਿਕਾਰੀ ਨੇ ਹੌਲਦਾਰ ਗੁਰਦਾਸ ਸਿੰਘ ਵਲੋਂ ਕੀਤੇ ਘਪਲੇ ਸਬੰਧੀ ਮੀਡੀਏ ਨੂੰ ਪਹਿਲਾਂ-ਪਹਿਲ ਕੋਈ ਜਾਣਕਾਰੀ ਦਿੱਤੀ ਗਈ | ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ | ਦੂਜੇ ਪਾਸੇ ਹੁਣ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਮਾਲਖਾਨੇ ਵਿਚ ਪਏ ਸਮਾਨ ਦੀ ਪੂਰੀ ਜਾਣਕਾਰੀ ਇਕੱਠੀ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਹਰਕਮਲ ਕੌਰ ਐੱਸ.ਪੀ. (ਡੀ), ਜਸਵਿੰਦਰ ਸਿੰਘ ਢੀਂਡਸਾ ਡੀ.ਐੱਸ.ਪੀ. ਜਗਰਾਉਂ ਪੁਲਿਸ ਡਿਵੀਜ਼ਨ ਅਤੇ ਇੰਸ. ਹੀਰਾ ਸਿੰਘ ਥਾਣਾ ਮੁਖੀ ਸਿੱਧਵਾਂ ਬੇਟ ਵਲੋਂ ਆਪਣਾ ਕੰਮ ਸ਼ੁਰੂ ਕਰਕੇ ਮਾਲਖਾਨੇ ਦੇ ਰਿਕਾਰਡ ਵਿਚ ਦਰਸਾਈ ਗਈ ਹਰ ਚੀਜ਼ ਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਆਉਂਦੇ ਦਿਨਾਂ ਵਿਚ ਹੋਰ ਖੁਲਾਸੇ ਵੀ ਹੋ ਸਕਦੇ ਹਨ |

ਪਿਛਲੀ ਖ਼ਬਰ ਨੌਜਵਾਨ 'ਤੇ ਗੋਲੀਆਂ ਨਾਲ ਹਮਲਾ, ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਲੱੱਖਾਂ ਦੀ ਲਾਗਤ ਨਾਲ ਸ਼ਹਿਰ 'ਚ ਲਗਵਾਏ ਸੀ.ਸੀ.ਟੀ.ਵੀ. ਕੈੈਮਰੇ ਹੋਏ ਖ਼ਰਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।