25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਲੱੱਖਾਂ ਦੀ ਲਾਗਤ ਨਾਲ ਸ਼ਹਿਰ 'ਚ ਲਗਵਾਏ ਸੀ.ਸੀ.ਟੀ.ਵੀ. ਕੈੈਮਰੇ ਹੋਏ ਖ਼ਰਾਬ

ਅਜੀਤ ਡੈਸਕ 19-11-2025

• ਘਟਨਾਵਾਂ ਦੀ ਜਾਂਚ ਲਈ ਪੁਲਿਸ ਨਿੱਜੀ ਸੀ.ਸੀ.ਟੀ.ਵੀ. ਕੈਮਰਿਆਂ ਦਾ ਲੈ ਰਹੀ ਸਹਾਰਾ
ਰਾਏਕੋਟ, 18 ਨਵੰਬਰ (ਸੁਸ਼ੀਲ)-ਸ਼ਹਿਰ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਸ਼ਹਿਰ ਦੇ ਵੱਖ ਵੱਖ ਚੌਂਕ-ਚੁਰਾਹਿਆਂ ਅਤੇ ਹੋਰ ਪ੍ਰਮੁੱਖ ਸਥਾਨਾਂ 'ਤੇ ਲਗਾਏ ਗਏ ਢਾਈ ਦਰਜਨ ਦੇ ਕਰੀਬ ਮਹਿੰਗੇ ਸੀ.ਸੀ.ਟੀ.ਵੀ. ਕੈਮਰੇ ਯੋਗ ਰੱਖ-ਰਖਾਵ ਦੀ ਘਾਟ ਕਾਰਨ ਚਿੱਟਾ ਹਾਥੀ ਸਾਬਿਤ ਹੋ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਇੰਨ੍ਹਾਂ ਕੈਮਰਿਆਂ ਦੀ ਮੁਰੰਮਤ ਲਈ ਕੋਈ ਸਰਕਾਰੀ ਬਜਟ ਨਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਰਿਹਾ ਹੈ | ਜ਼ਿਕਰਯੋਗ ਹੈ ਕਿ ਸਾਲ 2020 'ਚ ਐੱਮ.ਪੀ. ਡਾ. ਅਮਰ ਸਿੰਘ ਵਲੋਂ ਆਪਣੇ ਅਖਿਤਿਆਰੀ ਕੋਟੇ ਵਿਚੋਂ ਲਗਪਗ 12 ਲੱਖ ਦੀ ਲਾਗਤ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ 31 ਵਾਇਰਲੈਸ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਸਨ ਅਤੇ ਇੰਨ੍ਹਾਂ ਦੇ ਰੱਖ-ਰਖਾਵ ਦਾ ਠੇਕਾ ਇਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਸੀ ਅਤੇ ਇੰਨ੍ਹਾਂ ਕੈਮਰਿਆਂ ਦਾ ਕੰਟਰੋਲ ਰੂਮ ਸਥਾਨਕ ਸਿਟੀ ਥਾਣੇ ਵਿਚ ਬਣਾਇਆ ਗਿਆ ਸੀ | ਪ੍ਰੰਤੂ ਕੰਪਨੀ ਨੂੰ ਮਿਲੇ ਇਕ ਸਾਲ ਦੇ ਰੱਖ ਰਖਾਵ ਦੇ ਸਮੇਂ ਦੌਰਾਨ ਤਾਂ ਕੈਮਰੇ ਸੁਚਾਰੂ ਢੰਗ ਨਾਲ ਕੰਮ ਕਰਦੇ ਰਹੇ | ਪ੍ਰੰਤੂ ਰੱਖ ਰਖਾਵ ਦਾ ਠੇਕਾ ਖ਼ਤਮ ਹੋਣ ਉਪਰੰਤ ਹੌਲੀ-ਹੌਲੀ ਇੰਨ੍ਹਾਂ ਵਿਚੋਂ ਜ਼ਿਆਦਾਤਰ ਕੈਮਰੇ ਖਰਾਬ ਹੋ ਗਏ ਹਨ ਅਤੇ ਕਈਆਂ ਦੀ ਦਿਸ਼ਾ ਬਦਲ (ਆਊਟ ਆਫ਼ ਫੋਕਸ) ਚੁੱਕੀ ਹੈੈ ਅਤੇ ਕੁਝ ਗਾਇਬ ਵੀ ਹੋ ਚੁੱਕੇ ਹਨ | ਹੁਣ ਹਾਲਾਤ ਇਹ ਹਨ ਕਿ ਢਾਈ ਦਰਜ਼ਨ ਕੈਮਰਿਆਂ ਵਿਚੋਂ ਜ਼ਿਆਦਾਤਰ ਕੈਮਰੇ ਖਰਾਬ ਹਨ | ਜਿਸ ਦੇ ਚੱਲਦਿਆਂ ਪੁਲਿਸ ਨੂੰ ਅਪਰਾਧਕ ਘਟਨਾ ਦੀ ਜਾਂਚ ਲਈ ਨਿੱਜੀ ਘਰਾਂ ਅਤੇ ਦੁਕਾਨਾਂ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਲੈਣੀ ਪੈ ਰਹੀ ਹੈ | ਇਸ ਸਬੰਧੀ ਥਾਣੀ ਸਿਟੀ ਦੇ ਮੁਖੀ ਅਮਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆਂ ਕਿ ਜ਼ਿਆਦਾਤਾਰ ਸੀ.ਸੀ.ਟੀ.ਵੀ. ਇਸ ਸਮੇਂ ਖਰਾਬ ਹਾਲਤ ਵਿਚ ਹਨ ਅਤੇ ਇਸ ਸਬੰਧੀ ਉਨ੍ਹਾਂ ਵਲੋਂ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਵੀ ਇਹ ਕੈਮਰੇ ਠੀਕ ਕਰਵਾਉਣ ਲਈ ਪੱਤਰ ਲਿਖਿਆ ਗਿਆ ਹੈ | ਇਸ ਸਬੰਧੀ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਵਲੋਂ ਲਿਖਿਆ ਗਿਆ ਪੱਤਰ ਮਿਲ ਗਿਆ ਹੈ ਅਤੇ ਛੇਤੀ ਹੀ ਇਸ ਸੀ.ਸੀ.ਟੀ.ਵੀ. ਕੈਮਰੇ ਠੀਕ ਕਰਵਾ ਦਿੱਤੇ ਜਾਣਗੇ |

ਪਿਛਲੀ ਖ਼ਬਰ ਮਾਲਖਾਨੇ ਵਿਚ ਕਰੀਬ ਸਵਾ ਕਰੋੜ ਦੀ ਨਕਦੀ ਤੇ ਹੋਰ ਸਾਮਾਨ ਖੁਰਦ-ਬੁਰਦ ਕਰਨ ਵਾਲੇ ਮਾਲਖਾਨਾ ਮੁਨਸ਼ੀ ਗੁਰਦਾਸ ਸਿੰਘ ਦੀ 4 ਦ... ਅਗਲੀ ਖ਼ਬਰ ਅਸਾਮ ਤੋਂ ਆਰੰਭ ਇਤਿਹਾਸਕ ਨਗਰ ਕੀਰਤਨ ਦਾ ਲੋਹਟਬੱਦੀ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।