25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਨਿਊ ਪੰਜਾਬ ਸਕੂਲ ਦਾ ਵਿਦਿਆਰਥੀ ਹਰਗੁਨਦੀਪ ਸਿੰਘ ਸੂਬਾ ਪੱਧਰੀ ਕਬੱਡੀ ਖੇਡ ਮੁਕਾਬਲਿਆਂ 'ਚ ਚਮਕਿਆ

ਅਜੀਤ ਡੈਸਕ 19-11-2025
ਜਗਰਾਉਂ, 18 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਨਿਊ ਪੰਜਾਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਹਰਗੁਨਦੀਪ ਸਿੰਘ ਨੇ ਕਬੱਡੀ ਖੇਡ ਵਿਚ ਰਾਜ ਪੱਧਰੀ 'ਤੇ ਜੇਤੂ ਬਣ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੀ ਪਿ੍ੰਸੀਪਲ ਮੈਡਮ ਨਰਿੰਦਰਪਾਲ ਕੌਰ, ਐੱਮ.ਡੀ. ਪਿਆਰਾ ਸਿੰਘ ਅਤੇ ਵਾਈਸ ਪਿ੍ੰਸੀਪਲ ਪਰਵਿੰਦਰ ਕੌਰ ਨੇ ਹਰਗੁਨਦੀਪ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਸਨੂੰ ਮੁਬਾਰਕਬਾਦ ਦਿੱਤੀ ਅਤੇ ਉਸਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਹ ਸਕੂਲ ਲਈ ਮਾਣ ਦੀ ਗੱਲ ਹੈ ਕਿ ਸਾਡੇ ਵਿਦਿਆਰਥੀ ਨਾ ਸਿਰਫ਼ ਪੜ੍ਹਾਈ, ਸਗੋਂ ਖੇਡਾਂ ਵਿਚ ਵੀ ਵੱਡੀਆਂ ਪ੍ਰਾਪਤੀਆਂ ਦਰਜ ਕਰ ਰਹੇ ਹਨ | ਹਰਗੁਨਦੀਪ ਸਿੰਘ ਨੇ ਕਬੱਡੀ ਖੇਡ ਵਿਚ ਪਹਿਲੇ ਨੰਬਰ 'ਤੇ ਆ ਕੇ ਆਪਣੀ ਮਿਹਨਤ, ਦਿ੍ੜਤਾ ਅਤੇ ਹੁਨਰ ਸਾਬਿਤ ਕਰਦਿਆਂ ਪੰਜਾਬ ਭਰ ਵਿਚੋਂ ਸਫ਼ਲਤਾ ਹਾਸਲ ਕੀਤੀ ਹੈ |
ਪਿਛਲੀ ਖ਼ਬਰ ਰੋਜ਼ਾਨਾ ਹੋ ਰਹੀਆਂ ਕਤਲੋਗਾਰਤ ਦੀਆਂ ਵਾਰਦਾਤਾਂ ਕਾਰਨ ਲੋਕਾਂ 'ਚ ਡਰ ਦਾ ਮਾਹੌਲ-ਖ਼ਾਲਸਾ ਅਗਲੀ ਖ਼ਬਰ ਮੰਡੀ ਮੁੱਲਾਂਪੁਰ ਸੀਰਤ ਨਰਸਿੰਗ ਹੋਮ ਵਾਲੇ ਡਾ: ਏਜਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।