25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮੰਡੀ ਮੁੱਲਾਂਪੁਰ ਸੀਰਤ ਨਰਸਿੰਗ ਹੋਮ ਵਾਲੇ ਡਾ: ਏਜਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

ਅਜੀਤ ਡੈਸਕ 19-11-2025
ਮੁੱਲਾਂਪੁਰ-ਦਾਖਾ, 18 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ 'ਚ ਕਾਫੀ ਪੁਰਾਣੇ ਸੀਰਤ ਨਰਸਿੰਗ ਹੋਮ ਵਾਲੇ ਡਾ: ਏਜਿੰਦਰ ਸਿੰਘ ਅਕਾਲ ਚਲਾਣਾ ਕਰ ਗਏ | ਡਾ: ਮੇਹਰ ਸਿੰਘ ਦੇ ਸਪੁੱਤਰ ਅਤੇ ਡਾ: ਭੁਪਿੰਦਰ ਸਿੰਘ ਸਰਾਂ, ਸਤਪਾਲ ਸਿੰਘ ਸਰਾਂ ਦੇ ਭਰਾਤਾ ਡਾ: ਏਜਿੰਦਰ ਸਿੰਘ ਦਾ ਅੱਜ ਸਸਕਾਰ ਬਾਅਦ ਦੁਪਹਿਰ ਸ਼ਮਸ਼ਾਨਘਾਟ ਮੰਡੀ ਮੁੱਲਾਂਪੁਰ ਦਾਖਾ ਵਿਖੇ ਹੋਇਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਡਾ: ਇੰਦਰਵੀਰ ਸਿੰਘ, ਡਾ: ਅਜੇਵੀਰ ਸਿੰਘ ਵਲੋਂ ਦਿੱਤੀ ਗਈ | ਸ਼ਹਿਰ ਅੰਦਰ ਡਾਕਟਰਾਂ ਦੇ ਪੁਰਾਣੇ ਪਰਿਵਾਰ ਦੇ ਮੁਖੀ ਡਾ: ਏਜਿੰਦਰ ਸਿੰਘ ਦੇ ਸਸਕਾਰ ਸਮੇਂ ਉਨ੍ਹਾਂ ਦੇ ਭਰਾਤਾ ਡਾ: ਭੁਪਿੰਦਰ ਸਿੰਘ ਸਰਾਂ ਸਮੇਤ ਪੰਜਾਬ ਕਾਂਗਰਸ ਦੇ ਜਨ: ਸਕੱਤਰ, ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸੰਧੂ, ਚੇਅਰਮੈਨ ਸੁਰੇਸ਼ ਗੋਇਲ ਸੀ.ਏ, ਡਾ: ਰਾਜਪਾਲ ਸਿੰਘ ਗਰੇਵਾਲ, ਮੋਹਣ ਸਿੰਘ ਸਰਾਂ, ਮੁੱਲਾਂਪੁਰ-ਦਾਖਾ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਪ੍ਰਧਾਨ ਤੇਲੂ ਰਾਮ ਬਾਂਸਲ, ਪ੍ਰਧਾਨ ਪ੍ਰੇਮ ਇੰਦਰ ਕੁਮਾਰ, ਡਾ: ਅਮਰਪ੍ਰੀਤ ਸਿੰਘ ਦਿਓਲ, ਡਾ: ਰੂਹੀ ਦਿਓਲ, ਡਾ: ਅਮਰਜੀਤ ਸਿੰਘ ਪੰਡੋਰੀ, ਡਾ: ਹਰੀਸ਼ ਕੁਮਾਰ ਲੂਥਰਾ, ਡਾ: ਚਾਂਦ ਲੂਥਰਾ, ਡਾ: ਸੁਖਦੇਵ ਸਿੰਘ ਧਾਲੀਵਾਲ, ਡਾ: ਕੁਲਵੰਤ ਸਿੰਘ, ਸਹੌਲੀ ਸਰਪੰਚ ਪਲਵਿੰਦਰ ਸਿੰਘ ਲਿੱਟ, ਐੱਚ.ਡੀ.ਐੱਫ.ਸੀ ਬੈਂਕ ਮੈਨੇਜਰ ਸਰਬਜੀਤ ਸਿੰਘ, ਕੌਂਸਲਰ ਅਮਨਦੀਪ ਸਿੰਘ ਅਮਨ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਕੌਂਸਲਰ ਬਲਬੀਰ ਬੀਰਾ, ਕੌਂਸਲਰ ਇੰਦਰਪਾਲ ਸਿੰਘ ਸਹੌਲੀ, ਡਾ: ਪ੍ਰਸ਼ੋਤਮ ਸਿੰਘ, ਅਵਤਾਰ ਸਿੰਘ ਸੇਖੋਂ, ਤੇਜਿੰਦਰ ਸਿੰਘ ਨਾਗੀ, ਡਾ: ਗੁਰਸ਼ੇਰ ਸਿੰਘ, ਤਨਵੀਰ ਸਿੰਘ ਜੋਧਾਂ, ਨਵਲ ਕਿਸ਼ੋਰ ਸ਼ਰਮਾ, ਜੈ ਕਿਸ਼ਨ ਭੂਸ਼ਣ, ਕਿ੍ਸ਼ਨ ਕੁਮਾਰ ਬੰਟੀ, ਆੜ੍ਹਤੀ ਰਾਜੇਸ਼, ਹਰਪ੍ਰੀਤ ਸਿੰਘ ਗਹੌਰ, ਗੁਰਦੁਆਰਾ ਹਰਿਗੋਬਿੰਦ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੇਲ ਸਿੰਘ ਹਿੱਸੋਵਾਲ, ਮਾ: ਹਰਕੇਸ਼ ਚੌਧਰੀ, ਮਾਸਟਰ ਭੰਗੂ, ਸਮੇਤ ਸ਼ਹਿਰ ਦੇ ਹੋਰ ਪਤਵੰਤੇ, ਪਰਿਵਾਰ ਦੇ ਦੂਰ-ਨੇੜਿਉਂ ਰਿਸ਼ਤੇਦਾਰ, ਸਨੇਹੀ ਆਪਣੇ ਰੰਗਲੇ ਸੱਜਣ ਡਾ: ਏਜਿੰਦਰ ਸਿੰਘ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ |
ਪਿਛਲੀ ਖ਼ਬਰ ਨਿਊ ਪੰਜਾਬ ਸਕੂਲ ਦਾ ਵਿਦਿਆਰਥੀ ਹਰਗੁਨਦੀਪ ਸਿੰਘ ਸੂਬਾ ਪੱਧਰੀ ਕਬੱਡੀ ਖੇਡ ਮੁਕਾਬਲਿਆਂ 'ਚ ਚਮਕਿਆ ਅਗਲੀ ਖ਼ਬਰ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।