ਪੱਖੋਵਾਲ/ਸਰਾਭਾ, 6 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਬਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 110ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੈਡੀਕਲ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ ਸ਼ਹੀਦ ਕਰਤਾਰ ਸਿੰਘ ਸਰਾਭਾ ਮਲਟੀਸਪੈਸ਼ਲਿਟੀ ਚੈਰੀਟੇਬਲ ਹਸਪਤਾਲ ਸਰਾਭਾ ਵਿਖੇ 7 ਨਵੰਬਰ ਸ਼ੁੱਕਰਵਾਰ ਲੱਗ ਰਿਹਾ | ਪ੍ਰਬੰਧਕਾਂ ਅਨੁਸਾਰ ਮਾਹਿਰ ਡਾਕਟਰਾਂ ਵਲੋਂ ਅੱਖਾਂ ਦੇ ਰੋਗਾਂ ਦੀ ਜਾਂਚ ਦੇ ਨਾਲ ਚਿੱਟਾ ਮੋਤੀਏ ਤੋਂ ਪੀੜਤ ਮਰੀਜ਼ਾਂ ਦਾ ਆਪ੍ਰੇਸ਼ਨ ਮੁਫ਼ਤ ਹੋਵੇਗਾ | ਮੈਡੀਸਨ ਦੇ ਮਾਹਿਰ ਡਾਕਟਰ ਬਲੱਡ ਪ੍ਰੈੱਸ਼ਰ, ਦਿਲ ਦੇ ਰੋਗ, ਸ਼ੂਗਰ, ਹੋਰ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕਰਨਗੇ | ਜਨਰਲ ਸਰਜਰੀ (ਪੇਟ, ਪਿੱਤੇ ਦੀ ਪੱਥਰੀ, ਹਰਨੀਆ, ਅਪੈਂਡਿਕਸ) ਦੇ ਨਾਲ ਔਰਤਾਂ ਦੀ ਬੱਚੇਦਾਨੀ ਨਾਲ ਸਬੰਧਿਤ ਰੋਗਾਂ ਦੀ ਜਾਂਚ ਅਤੇ ਆਪ੍ਰੇਸ਼ਨ ਵਾਜ਼ਿਬ ਮੁੱਲ 'ਤੇ ਹੋਣਗੇ |