ਭੂੰਦੜੀ, 5 ਨਵੰਬਰ (ਕੁਲਦੀਪ ਸਿੰਘ ਮਾਨ)-ਭੂੰਦੜੀ ਦੇ ਕਿਸਾਨ ਨੇ ਝੋਨੇ ਦਾ ਬੀਜ਼ ਨਕਲੀ ਦੇਣ ਦਾ ਦੋਸ਼ ਲਗਾਇਆ ਹੈ ਜਿਸ ਕਰਕੇ ਉਸ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ | ਕਿਸਾਨ ਹਰਬੰਸ ਸਿੰਘ ਪੁੱਤਰ ਬਲਵੰਤ ਸਿੰਘ ਨੇ ਹਲਫ਼ੀਆ ਬਿਆਨ 'ਚ ਦੱਸਿਆ ਕਿ 27 ਮਈ ਨੂੰ ਉਨ੍ਹਾਂ 4 ਏਕੜ ਜ਼ਮੀਨ ਲਈ 22 ਕਿੱਲੋ ਪੀ ਆਰ-31 ਝੋਨੇ ਦਾ ਬੀਜ ਅਤੇ ਹੋਰ ਦਵਾਈਆਂ ਧੀਰ ਸੀਂਡ ਸਟੋਰ ਨਹਿਰੂ ਮਾਰਕੀਟ ਜਗਰਾਉਂ ਤੋਂ ਖਰੀਦਿਆਂ ਸੀ | ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਬੂਰ ਹੀ ਨਹੀਂ ਪਿਆ | ਜਦੋਂ ਉਨ੍ਹਾਂ ਦੁਕਾਨ ਮਾਲਕ ਰਾਜੂ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਟਾਲ-ਮਟੋਲ ਕਰਕੇ ਵਾਪਸ ਮੋੜ ਦਿੱਤਾ | ਇਸ ਸਬੰਧੀ ਕਿਸਾਨ ਹਰਬੰਸ ਸਿੰਘ ਨੇ ਪ੍ਰਸ਼ਾਸਨ, ਖੇਤੀਵਾੜੀ ਵਿਭਾਗ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਮੇਰੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਅਤੇ ਸੀਡ ਸਟੋਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਜਦੋਂ ਇਸ ਸਬੰਧੀ ਦੁਕਾਨ ਮਾਲਕ ਰਾਜੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਇਹ ਕਹਿ ਕੇ ਟਾਲ ਦਿੱਤਾ |