27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਹੇਰਾਂ ਵਿਖੇ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 06-11-2025
ਗੁਰੂਸਰ ਸੁਧਾਰ, 5 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਹੇਰਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਤੋਂ ਅੱਜ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਦੀ ਰਵਾਨਗੀ ਮੌਕੇ ਮੈਨੇਜਰ ਨਿਰਭੈ ਸਿੰਘ ਚੀਮਨਾਂ, ਗਿਆਨੀ ਜਸਮੇਲ ਸਿੰਘ ਬੱਦੋਵਾਲ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ | ਸ਼੍ਰੋਮਣੀ ਕਮੇਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਜਾਏ ਸ਼ਾਨਦਾਰ ਨਗਰ ਕੀਰਤਨ ਵਿਚ ਆਂਗਨਵਾੜੀ ਦੇ ਬੱਚਿਆਂ ਅਤੇ ਮਹੰਤ ਕਿ੍ਪਾਲ ਦਾਸ ਗੱਤਕਾ ਅਖਾੜਾ ਦੀ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ | ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ 'ਜਹਾਜ਼' ਨਾਲ ਫੁੱਲਾਂ ਦੀ ਵਰਖਾ ਨੇ ਸੰਗਤਾਂ ਦਾ ਮਨ ਮੋਹਿਆ | ਭਾਈ ਜਗਪ੍ਰੀਤ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ ਦੇ ਰਾਗੀ ਜੱਥੇ ਅਤੇ ਢਾਡੀ ਕਵੀਸ਼ਰੀ ਜਥਿਆਂ ਗਿਆਨੀ ਬਲਦੇਵ ਸਿੰਘ ਲੌਂਗੋਵਾਲ ਧਰਮ ਪ੍ਰਚਾਰ ਕਮੇਟੀ, ਗਿਆਨੀ ਲਖਵੀਰ ਸਿੰਘ ਤਖਤੂਪੁਰਾ, ਗਿਆਨੀ ਅਜਮੇਰ ਸਿੰਘ ਕਾਲਸਾਂ ਨੇ ਸੰਗਤਾਂ ਨੂੰ ਗੁਰਇਤਿਹਾਸ ਤੇ ਨਾਮ ਬਾਣੀ ਨਾਲ ਜੋੜਿਆ | ਸਟੇਜ ਦੀ ਸੇਵਾ ਪ੍ਰਚਾਰ ਗਿਆਨੀ ਅਰਜਨ ਸਿੰਘ ਵਲੋਂ ਨਿਭਾਈ ਗਈ | ਇਸ ਮੌਕੇ ਮੈਨੇਜਰ ਨਿਰਭੈ ਸਿੰਘ ਚੀਮਨਾਂ, ਸਰਪੰਚ ਭਵਨਦੀਪ ਸਿੰਘ, ਮੈਨੇਜਰ ਅਮਰੀਕ ਸਿੰਘ ਦਿਓਲ, ਤੇਜਿੰਦਰ ਸਿੰਘ ਪੰਚ, ਸਾਬਕਾ ਇੰਸਪੈਕਟਰ ਮਲਕੀਤ ਸਿੰਘ, ਹਰਚੰਦ ਸਿੰਘ ਹੇਰਾਂ, ਪਿ੍ੰਸੀਪਲ ਹਰਦੇਵ ਸਿੰਘ ਕੈਨੇਡਾ, ਇੰਸ: ਖੁਸ਼ਪਾਲ ਸਿੰਘ, ਭਾਈ ਜਸਮੇਲ ਸਿੰਘ ਬੱਦੋਵਾਲ, ਹੈਡ ਗ੍ਰੰਥੀ ਭਾਈ ਜੈਪਾਲ ਸਿੰਘ, ਜਸਪਾਲ ਸਿੰਘ ਖ਼ਜ਼ਾਨਚੀ ਬਰਨਾਲਾ, ਈਸ਼ਰ ਸਿੰਘ ਸਟੋਰ ਕੀਪਰ, ਹਰਵਿੰਦਰ ਸਿੰਘ ਰਿਕਾਰਡ ਕੀਪਰ, ਸੁਖਦੇਵ ਸਿੰਘ ਸੁੱਖਾ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਪ੍ਰੀਤ ਸਿੰਘ ਸੁਖਾਣਾ, ਜਗਦੀਸ਼ ਸਿੰਘ ਸਾਬਕਾ ਮੈਨੇਜਰ, ਇੰਸਪੈਕਟਰ ਮਲਕੀਤ ਸਿੰਘ, ਅਜੀਤਪਾਲ ਸਿੰਘ, ਰਛਪਾਲ ਸਿੰਘ ਪਾਲ ਬਾਬਾ, ਧਰਮਪਾਲ ਸਿੰਘ, ਡਾ:ਪਰਮਜੀਤ ਸਿੰਘ, ਹਰਵਿੰਦਰ ਸਿੰਘ ਕਾਲਾ ਕਾਰਸੇਵਾ ਵਾਲੇ ਆਦਿ ਸਮੇਤ ਹੋਰ ਪਤਵੰਤੇ, ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਪੰਡੋਰੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਅਗਲੀ ਖ਼ਬਰ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।