29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਓਜ਼ ਮਾਰਕੀਟ ਦੇ ਜਸਵੀਰ ਸਿੰਘ ਬਿੱਲੂ ਦਾ ਸੜਕ ਹਾਦਸੇ 'ਚ ਦਿਹਾਂਤ

ਅਜੀਤ ਡੈਸਕ 04-11-2025
ਗੁਰੂਸਰ ਸੁਧਾਰ, 3 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਰਾਏਕੋਟ ਦੀ ਮਸ਼ਹੂਰ ਓਜ਼ ਸੁਪਰ ਮਾਰਕੀਟ ਦੇ ਮਾਲਕ ਤੇ ਪਿੰਡ ਸਹੌਲੀ ਨਿਵਾਸੀ ਜਸਵੀਰ ਸਿੰਘ ਬਿੱਲੂ ਧਾਲੀਵਾਲ (61 ਸਾਲ) ਦਾ ਅੱਜ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ 66 ਕੇ.ਵੀ. ਬਿਜਲੀ ਗਰਿੱਡ ਸੁਧਾਰ ਸਾਹਮਣੇ ਵਾਪਰੇ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਬਿੱਲੂ ਸਵੇਰੇ ਕਰੀਬ ਪੌਣੇ ਸੱਤ ਵਜੇ ਐਕਟਿਵਾ ਸਕੂਟਰੀ (ਪੀ.ਬੀ.10.ਕੇ.ਬੀ.7923) 'ਤੇ ਸਵਾਰ ਹੋ ਕੇ ਮੁੱਲਾਂਪੁਰ ਤੋਂ ਪਿੰਡ ਸਹੌਲੀ ਵੱਲ ਨੂੰ ਆ ਰਿਹਾ ਸੀ ਤਾਂ ਰਾਂਜਮਾਰਗ 'ਤੇ ਅੱਗਿਉਂ ਆ ਰਹੇ ਕੈਂਟਰ (ਆਰ.ਜੇ.31.ਜੀ.ਬੀ. 3203) ਨਾਲ ਸੜਕੀ ਹਾਦਸਾ ਵਾਪਰਨ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ | ਹਾਦਸੇ ਦੌਰਾਨ ਉਨ੍ਹਾਂ ਦੀ ਐਕਟਿਵਾ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ | ਇਲਾਜ ਖਾਤਰ ਜਸਵੀਰ ਸਿੰਘ ਬਿੱਲੂ ਨੂੰ ਲੁਧਿਆਣ ਦੇ ਦਿਯਾਨੰਦ ਹਸਪਤਾਲ ਲਿਜਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਹ ਦਮ ਤੋੜ ਗਏ | ਥਾਣਾ ਸੁਧਾਰ ਪੁਲਿਸ ਨੇ ਇਸ ਸਬੰਧੀ ਸੁਰਿੰਦਰ ਸਿੰਘ ਗਰੇਵਾਲ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ ਅੰਦਰ ਲਿਆਂਦੀ ਹੈ | ਕੱਲ੍ਹ ਨੂੰ ਪੋਸਟਮਾਰਟਮ ਉਪਰੰਤ ਮਿ੍ਤਕ ਦੇਹ ਵਾਰਿਸਾਂ ਹਵਾਲੇ ਕੀਤੀ ਜਾਵੇਗੀ | ਇਸ ਦੁੱਖ ਦੀ ਘੜੀ ਵਿਚ ਸਰਪੰਚ ਪਲਵਿੰਦਰ ਸਿੰਘ ਲਿੱਟ, ਨੰਬਰਦਾਰ ਹਰਵਿੰਦਰ ਸਿੰਘ ਲਿੱਟ, ਮਲਕੀਤ ਸਿੰਘ ਲਿੱਟ, ਜਸਪਾਲ ਸਿੰਘ ਧਾਲੀਵਾਲ (ਸਾਰੇ ਸਾਬਕਾ ਸਰਪੰਚ) ਤੇ ਹੋਰਨਾਂ ਸ਼ਖ਼ਸੀਅਤਾਂ ਨੇ ਸਵ: ਜਸਵੀਰ ਸਿੰਘ ਬਿੱਲੂ ਧਾਲੀਵਾਲ ਦੇ ਸਮੂਹ ਪਰਿਵਾਰ ਤੇ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਅਮਨਦੀਪ ਸਿੰਘ ਗਿੱਲ, ਸੁਰਿੰਦਰ ਸਿੰਘ ਗਰੇਵਾਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦੀ ਗੱਲ ਆਖੀ ਹੈ | ਜ਼ਿਕਰਯੋਗ ਹੈ ਕਿ ਸਵ: ਜਸਵੀਰ ਸਿੰਘ ਬਿੱਲੂ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਦੇ ਸਕੇ ਮਾਮੇ ਦੇ ਲੜਕੇ ਸਨ |
ਪਿਛਲੀ ਖ਼ਬਰ ਦੀਦਾਰ ਸੰਧੂ ਦੀ ਯਾਦ 'ਚ ਸੱਭਿਆਚਾਰਕ ਮੇਲਾ 21 ਨੂੰ ਅਗਲੀ ਖ਼ਬਰ ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਦੀ ਵਿਦਿਆਰਥਣ ਚੰਦਨਦੀਪ ਕੌਰ ਆਸਟ੍ਰੇਲੀਆ ਪੁਲਿਸ 'ਚ ਭਰਤੀ ਹੋਈ-ਪਿ੍ੰਸੀਪਲ ਬਲਦੇਵ ਬਾਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।