29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਹਿਕਾਰੀ ਸਭਾ ਵਲੋਂ 2024-25 ਦਾ ਆਪਣੇ ਗਾਹਕਾਂ ਨੂੰ ਮੁਨਾਫ਼ਾ ਵੰਡਿਆ

ਅਜੀਤ ਡੈਸਕ 20-10-2025
ਰਾਏਕੋਟ, 19 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਦੀ ਬਰਮੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਬਰ੍ਹਮੀ ਵਲੋਂ ਆਪਣੇ ਗਾਹਕਾਂ ਨੂੰ ਸਾਲ 2024-2025 ਦਾ ਮੁਨਾਫ਼ਾ ਵੰਡਿਆ ਗਿਆ | ਇਸ ਮੁਨਾਫ਼ਾ ਵੰਡ ਸਮਾਗਮ ਦੌਰਾਨ ਕਾਂਗਰਸ ਪਾਰਟੀ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਇੰਚਾਰਜ ਕਾਮਿਲ ਅਮਰ ਸਿੰਘ ਪੁੱਜੇ | ਜਿਨ੍ਹਾਂ ਦੁੱਧ ਉਤਪਾਦਕਾ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਿਸਾਨ ਭਰਾ ਖੇਤੀਬਾੜੀ ਧੰਦੇ ਦੇ ਨਾਲ-ਨਾਲ ਪਸ਼ੂ ਪਾਲਣ ਦਾ ਧੰਦਾ ਵੀ ਵੱਧ ਤੋਂ ਵੱਧ ਅਪਣਾਉਣ, ਜਿਸ ਨਾਲ ਕਿਸਾਨ ਭਰਾਵਾਂ ਨੂੰ ਆਮਦਨ ਵਿਚ ਚੋਖਾ ਵਾਧਾ ਹੋਵੇਗਾ | ਇਸ ਮੌਕੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਦੀ ਰਾਸ਼ੀ ਵੰਡਦਿਆਂ ਉਨ੍ਹਾਂ ਆਖਿਆ ਕਿ ਦੁੱਧ ਦਾ ਚੰਗਾ ਮੁੱਲ ਲੈਣ ਲਈ ਹਮੇਸ਼ਾਂ ਵੇਰਕਾ ਨੂੰ ਹੀ ਦੁੱਧ ਵੇਚਿਆ ਜਾਵੇ ਜੋ ਹੋਰਨਾਂ ਦੇ ਮੁਕਾਬਲੇ ਚੰਗੇ ਮੁੱਲ 'ਤੇ ਖ਼ਰੀਦ ਕਰਦੇ ਹਨ | ਇਸ ਮੌਕੇ ਸਭਾ ਦੇ ਪ੍ਰਧਾਨ ਨਿਰੰਜਣ ਸਿੰਘ ਨੇ ਦੱਸਿਆ ਕਿ ਸਾਲ 2024-2025 ਦੇ ਕੁੱਲ 7 ਲੱਖ ਰੁਪਏ ਦੀ ਰਾਸ਼ੀ ਦੁੱਧ ਉਤਪਾਦਕਾਂ ਵਿਚ ਵੰਡੀ ਗਈ ਹੈ | ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਮੁਨਾਫ਼ਾ ਜਰਨੈਲ ਸਿੰਘ ਨੂੰ 70 ਹਜ਼ਾਰ 418 ਰੁਪਏ, ਗੁਰਦੀਪ ਸਿੰਘ ਨੂੰ 40 ਹਜ਼ਾਰ 338 ਰੁਪਏ ਅਤੇ ਅੰਮਿ੍ਤਪਾਲ ਸਿੰਘ ਨੂੰ 38 ਹਜ਼ਾਰ 868 ਰੁਪਏ ਵੰਡਿਆ ਗਿਆ | ਇਸ ਤੋਂ ਇਲਾਵਾ ਪਸ਼ੂ ਭਲਾਈ ਵੰਡ ਵਿਚੋਂ 2 ਲੱਖ ਰੁਪਏ ਪਸ਼ੂਆਂ ਲਈ ਦੁੱਧ ਵਧਾਉਣ ਵਾਲਾ ਪਾਊਡਰ ਸਮੇਤ ਹੋਰ ਸਮਾਨ ਵੰਡਿਆ ਗਿਆ | ਇਸ ਮੌਕੇ ਕਾਂਗਰਸ ਦਫ਼ਤਰ ਇੰਚਾਰਜ ਸੁਖਪਾਲ ਸਿੰਘ ਗੋਂਦਵਾਲ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ, ਬਲਜੀਤ ਸਿੰਘ ਹਲਵਾਰਾ, ਮੀਤ ਪ੍ਰਧਾਨ ਅਵਤਾਰ ਸਿੰਘ ਬਰ੍ਹਮੀ, ਸੈਕਟਰੀ ਤੇਜਾ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ, ਨਰਿੰਦਰ ਕੌਰ, ਸਰਪੰਚ ਹਰਨੇਕ ਸਿੰਘ, ਸਾਬਕਾ ਸਰਪੰਚ ਕੇਵਲ ਸਿੰਘ, ਮਾ: ਸੁਖਵਿੰਦਰ ਸਿੰਘ ਬਰਮੀ, ਗੁਰਦੁਆਰਾ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ, ਕਰਮਜੀਤ ਸਿੰਘ, ਨਾਜਰ ਸਿੰਘ, ਸਾਬਕਾ ਸਰਪੰਚ ਸੁਖਪਾਲ ਸਿੰਘ, ਪ੍ਰਧਾਨ ਦਲਜੀਤ ਸਿੰਘ, ਅਵਤਾਰ ਸਿੰਘ ਤਾਰੀ, ਰਣਜੀਤ ਸਿੰਘ, ਕਰਨਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਯੂਨੀਰਾਈਜ਼ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਲੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।