21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਫੁੱਟਬਾਲ ਟੂਰਨਾਮੈਂਟ ਅੰਡਰ-17 'ਚ ਲੁਧਿਆਣਾ ਲੜਕੀਆਂ ਦੀ ਟੀਮ ਚੈਂਪੀਅਨ ਬਣੀ

ਅਜੀਤ ਡੈਸਕ 18-10-2025
ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਕੂਲ ਸਿੱਖਿਆ ਵਿਭਾਗ ਦੀਆਂ 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਲੜਕੀਆਂ ਦੇ ਫੁੱਟਬਾਲ ਮੁਕਾਬਲੇ ਹਾਈਟੈਕ ਖੇਡ ਗਰਾਊਾਡ ਦਾਖਾ (ਲੁਧਿ:) ਵਿਖੇ ਹੋਏ | ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਡਿੰਪਲ ਮਦਾਨ, ਸਪੋਰਟਸ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਦੀ ਅਗਵਾਈ ਹੇਠ ਸਕੂਲ ਖੇਡਾਂ ਅੰਤਰ ਜ਼ਿਲ੍ਹਾ ਫੁੱਟਬਾਲ (ਲੜਕੀਆਂ) ਅੰਡਰ-17 ਮੁਕਾਬਲੇ ਦਾਖਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਡ ਗਰਾਊਾਡ ਅੰਦਰ ਫਾਈਨਲ ਫੁੱਟਬਾਲ ਮੁਕਾਬਲੇ ਹੋਏ | ਫੁੱਟਬਾਲ (ਲੜਕੀਆਂ) ਅੰਡਰ-17 ਮੁਕਾਬਲਿਆਂ 'ਚੋਂ ਗੁਜਰ ਕੇ ਅੰਤਰ ਜ਼ਿਲ੍ਹਾ ਫੁੱਟਬਾਲ ਟੂਰਨਾਮੈਂਟ ਹੁਸ਼ਿਆਰਪੁਰ, ਲੁਧਿਆਣਾ, ਰੋਪੜ ਅਤੇ ਜਲੰਧਰ ਜ਼ਿਲ੍ਹਾ ਟੀਮਾਂ ਸੈਮੀਫਾਈਨਲ 'ਚ ਪੁੱਜੀਆਂ | ਪਹਿਲੇ ਸੈਮੀਫਾਈਨਲ ਮੁਕਾਬਲੇ ਸਮੇਂ ਲੁਧਿਆਣਾ ਜ਼ਿਲ੍ਹਾ ਟੀਮ ਨੇ 4-2 ਗੋਲ ਦੇ ਫਰਕ ਨਾਲ ਹੁਸ਼ਿਆਰਪੁਰ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ | ਦੂਜੇ ਸੈਮੀਫਾਈਨਲ ਜ਼ਿਲ੍ਹਾ ਰੋਪੜ ਦੀ ਟੀਮ ਨੇ 1-0 ਨਾਲ ਜਲੰਧਰ ਫੁੱਟਬਾਲ ਟੀਮ ਨੂੰ ਹਰਾ ਕੇ ਜਿੱਤਿਆ | ਫਸਵੇਂ ਫਾਈਨਲ ਮੁਕਾਬਲੇ ਸਮੇਂ ਲੁਧਿਆਣਾ ਜ਼ਿਲ੍ਹਾ ਟੀਮ 4-0 ਗੋਲ ਦੇ ਫ਼ਰਕ ਨਾਲ ਰੋਪੜ ਜ਼ਿਲ੍ਹਾ ਟੀਮ ਨੂੰ ਹਰਾ ਕੇ ਚੈਂਪੀਅਨ ਬਣੀ | ਤੀਸਰੇ-ਚੌਥੇ ਸਥਾਨ ਲਈ ਹੋਏ ਮੁਕਾਬਲੇ ਸਮੇਂ ਹੁਸ਼ਿਆਰਪੁਰ ਜ਼ਿਲ੍ਹਾ ਟੀਮ ਨੇ ਜਲੰਧਰ ਟੀਮ ਨੂੰ ਹਰਾਇਆ | ਜੇਤੂ, ਉੱਪ ਜੇਤੂ ਟੀਮਾਂ ਨੂੰ ਪ੍ਰਸੰਸਾ ਪੱਤਰ, ਯਾਦਗਾਰੀ ਟਰਾਫ਼ੀ ਦੇਣ ਸਮੇਂ ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਜਸਵਿੰਦਰ ਸਿੰਘ ਬਿਰਕ, ਡੀ. ਐੱਸ. ਸੀ. ਕੁਲਬੀਰ ਸਿੰਘ ਮਾਨ, ਉਨ੍ਹਾਂ ਨਾਲ ਜ਼ੋਨ ਸਕੱਤਰ ਕੁਲਦੀਪ ਸਿੰਘ ਡੀ. ਪੀ., ਪਿ੍ੰਸੀਪਲ ਗੁਰਜੰਟ ਸਿੰਘ, ਰਿਟਾ: ਐੱਸ. ਡੀ. ਓ./ਕੌਂਸਲਰ ਇੰਦਰਪਾਲ ਸਿੰਘ, ਰਿਟਾ: ਐੱਸ. ਡੀ. ਓ. ਹਰਮਨਦੀਪ ਸਿੰਘ ਸਿੱਧੂ, ਸੁਖਵਿੰਦਰ ਕੌਰ, ਸਨਮਦੀਪ ਕੌਰ, ਗੁਰਮੀਤ ਸਿੰਘ, ਅੰਮਿ੍ਤਪਾਲ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਨਿੰਦਰਪਾਲ ਸਿੰਘ, ਸੁਖਜੀਵਨ ਸਿੰਘ, ਗੁਰਮੀਤ ਸਿੰਘ ਗਰੇਵਾਲ, ਹੋਰ ਮੌਜੂਦ ਰਹੇ |
ਪਿਛਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ 'ਰੰਗ-ਤਰੰਗ' ਮੁਕਾਬਲਿਆਂ 'ਚ ਮੋਹਰੀ ਅਗਲੀ ਖ਼ਬਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਹਰੀ ਦੀਵਾਲੀ ਮਨਾਈਏ-ਪਿ੍ੰ: ਸੱਚਦੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।