ਜਗਰਾਉਂ, 17 ਅਕਤੂਬਰ (ਵਿਨੋਦ ਕੁਮਾਰ)-ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀ ਹਰ ਖੇਤਰ 'ਚ ਮੱਲਾ ਮਾਰਦੇ ਆ ਰਹੇ ਹਨ | ਜੀ. ਐੱਚ. ਜੀ. ਕਾਲਜ ਸੁਧਾਰ ਵਿਖੇ ਹੋਏ ਰੰਗ ਤਰੰਗ ਪ੍ਰੋਗਰਾਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਸ਼ਨ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਰਾਜਪਾਲ ਕੌਰ ਨੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਲੋਕ ਗੀਤ 'ਚ ਦਿਕਸ਼ਾ ਵਰਮਾ ਨੇ ਪਹਿਲਾ, ਵਰਕਿੰਗ ਮਾਡਲ 'ਚ ਕਿ੍ਸ਼ਨਾ ਅਰੋੜਾ, ਅਨਮੋਲ ਵਰਮਾ ਤੇ ਤਰਨਪ੍ਰੀਤ ਕੌਰ ਨੇ ਪਹਿਲਾ, ਲੇਖ ਲਿਖਣ ਮੁਕਾਬਲੇ ਵਿਚ ਰਮਨਦੀਪ ਕੌਰ ਨੇ ਪਹਿਲਾ ਤੇ ਗਿਆਰ੍ਹਵੀਂ ਦੀ ਰਾਜਵੀਰ ਕੌਰ ਨੇ ਦੂਜਾ ਸਥਾਨ, ਭੰਗੜੇ 'ਚੋਂ ਮੁੰਡਿਆਂ ਦੇ ਗਰੁੱਪ ਨੇ ਪਹਿਲਾ ਸਥਾਨ, ਰੰਗੋਲੀ ਮੁਕਾਬਲੇ ਵਿਚ ਭਾਵਿਕਾ, ਜੈਸਮੀਨ ਅਤੇ ਅਨੂਕੁਮਾਰੀ ਨੇ ਦੂਜਾ ਸਥਾਨ, ਕਾਰਟੂਨਿੰਗ ਮੁਕਾਬਲੇ ਵਿਚ ਸਿਮਰਨਪ੍ਰੀਤ ਕੌਰ ਨੇ ਦੂਜਾ ਸਥਾਨ, ਮਹਿੰਦੀ ਮੁਕਾਬਲੇ ਵਿਚ ਅਮਨ ਕੁਮਾਰ ਨੇ ਤੀਜਾ ਸਥਾਨ, ਵੇਸਟ ਇਜ਼ ਨਥਿੰਗ ਵਿਚ ਮਨੀਸ਼ਾ, ਹਰਸ਼ਪ੍ਰੀਤ, ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ, ਸੋਲੋ ਡਾਂਸ ਵਿਚ ਸਿੱਧੀ ਨੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਵਲੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ | ਪਿ੍ੰਸੀਪਲ ਰਾਜਪਾਲ ਕੌਰ ਤੇ ਸਕੂਲ ਮੈਨੇਜਮੈਂਟ ਵਲੋਂ ਇਨ੍ਹਾਂ ਵਿਦਿਆਰਥੀਆਂ ਦੀ ਮਿਹਨਤ, ਕਲਾ ਤੇ ਚੰਗੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ ਗਈ |