ਹੰਬੜਾਂ, 17 ਅਕਤੂਬਰ (ਮੇਜਰ ਹੰਬੜਾਂ)-ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਨਿਊ.ਜੀ.ਐੱਮ.ਟੀ ਪਬਲਿਕ ਸਕੂਲ ਭੱਠਾਧੂਹਾ ਵਿਖੇ ਪਿ੍ੰਸੀਪਲ ਮੈਡਮ ਕਨਿਕਾ ਸੱਚਦੇਵਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪਟਾਕਿਆਂ ਰਹਿਤ ਹਰੀ ਦੀਵਾਲੀ ਮਨਾਏ ਜਾਣ ਬਾਰੇ ਜਾਗਰੂਕ ਕੀਤਾ ਗਿਆ, ਜਿਸ ਵਿਚ ਪਿ੍ੰਸੀਪਲ ਕਨਿਕਾ ਸੱਚਦੇਵਾ ਨੇ ਵਿਦਿਆਰਥੀਆਂ ਨੂੰ ਘਰਾਂ 'ਚ ਦੀਵਾਲੀ ਸਮੇਂ ਰੁੱਖ ਲਗਾਕੇ ਪਟਾਕਿਆਂ ਰਹਿਤ ਹਰੀ ਦੀਵਾਲੀ ਮਨਾਏ ਜਾਣ ਦੀ ਪਹਿਲਕਦਮੀ ਕਰਨ ਦੀ ਅਪੀਲ ਕੀਤੀ ਤਾਂ ਜੋ ਅਸੀਂ ਵਧ ਰਹੇ ਪ੍ਰਦੂਸ਼ਣ ਤੋਂ ਬਚ ਸਕੀਏ | ਵਿਦਿਆਰਥੀਆਂ ਵਲੋਂ ਵੀ ਹਰੀ ਦੀਵਾਲੀ ਮਨਾਏ ਜਾਣ ਲਈ ਪਟਾਕੇ ਨਾ ਚਲਾਉਣ ਲਈ ਪ੍ਰਣ ਕੀਤਾ ਤੇ ਕਿਹਾ ਕਿ ਇਸ ਨਾਲ ਅਸੀਂ ਜਹਿਰੀਲੇ ਪ੍ਰਦੂਸ਼ਣ ਨੂੰ ਘੱਟ ਕਰ ਸਕਾਂਗੇ ਤੇ ਆਪਣੇ ਵਾਤਾਵਰਨ ਨੂੰ ਵੀ ਸਾਫ਼ ਰੱਖਣ ਲਈ ਪਹਿਲਕਦਮੀ ਕਰਦਿਆਂ ਚੰਗਾ ਵਾਤਾਵਰਨ ਬਣਾਉਣ 'ਚ ਵੱਡਾ ਯੋਗਦਾਨ ਪਾ ਸਕਾਂਗੇ | ਇਸ ਮੌਕੇ ਸਕੂਲ ਦੇ ਡਾਇਰੈਕਟਰ ਜਸਵੀਰ ਸਿੰਘ ਥਿੰਦ ਨੇ ਸਕੂਲ ਪਿ੍ੰਸੀਪਲ ਸੱਚਦੇਵਾ ਅਤੇ ਅਧਿਆਪਕ ਤੇ ਵਿਦਿਆਰਥੀਆਂ ਵਲੋਂ ਹਰੀ ਦੀਵਾਲੀ ਮਨਾਏ ਜਾਣ ਦੇ ਦਿੱਤੇ ਗਏ ਹੋਕੇ ਲਈ ਵਧਾਈ ਦਿੱਤੀ ਤੇ ਕਿਹਾ ਕਿ ਸਾਡੇ ਵਾਤਾਵਰਨ ਨੂੰ ਮਨੁੱਖ ਦੇ ਰਹਿਣ ਦੇ ਅਨਕੂਲ ਰੱਖਣ ਲਈ ਗਰੀਨ ਦੀਵਾਲੀ ਮਨਾਏ ਜਾਣ ਦਾ ਇਹ ਸ਼ਲਾਘਾਯੋਗ ਫ਼ੈਸਲਾ ਹੈ | ਉਨ੍ਹਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਹਰੀ ਦੀਵਾਲੀ ਮਨਾਏ ਜਾਣ ਲਈ ਅੱਗੇ ਆਉਣ ਤੇ ਵਾਤਾਵਰਨ ਨੂੰ ਬਚਾਏ ਜਾਣ 'ਚ ਯੋਗਦਾਨ ਜ਼ਰੂਰ ਪਾਉਣ | ਇਸ ਮੌਕੇ ਪ੍ਰਬੰਧਕ ਜਸਵਿੰਦਰ ਸਿੰਘ ਥਿੰਦ, ਮੈਡਮ ਲੀਨਾ ਭਾਟੀਆ, ਮੈਡਮ ਬਲਜਿੰਦਰ ਕੌਰ, ਮੈਡਮ ਰਮਨ ਕੈਂਥ ਸਮੇਤ ਹੋਰ ਸਕੂਲ ਸਟਾਫ਼ ਤੇ ਵਿਦਿਆਰਥੀ ਵੀ ਮੌਜੂਦ ਸਨ |