• ਮੁਕੇਸ ਬਾਂਸਲ 'ਆਪ' 'ਚ ਮੀਡੀਆ ਸਲਾਹਕਾਰ ਨਿਯੁਕਤ
ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਚਾਲੂ ਵਰ੍ਹੇ ਨੂੰ ਵਿਕਾਸ ਵਰ੍ਹੇ ਵਜੋਂ ਮਨਾ ਰਹੀ ਹੈ, ਇਹ ਪ੍ਰਗਟਾਵਾ 'ਆਪ' ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ ਵਲੋਂ ਕੀਤਾ | ਲੁਧਿਆਣਾ ਦਿਹਾਤੀ ਅਧੀਨ ਵਿਧਾਨ ਸਭਾ ਹਲਕਾ ਦਾਖਾ ਮੰਡੀ ਮੁੱਲਾਂਪੁਰ ਵਿਚ 'ਆਪ' ਦੇ ਸਰਗਰਮ ਮੁਕੇਸ ਬਾਂਸਲ ਨੂੰ ਪਾਰਟੀ ਦਾ ਮੀਡੀਆ ਸਲਾਹਕਾਰ ਐਲਾਨੇ ਜਾਣ ਸਮੇਂ ਡਾ: ਕੰਗ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ | ਉਨ੍ਹਾਂ ਦੱਸਿਆ ਕਿ ਹਲਕਾ ਦਾਖਾ 'ਚ ਖੇਡ ਗਰਾਊਾਡ-ਕਮ ਪਾਰਕਾ ਦੇ ਨਿਰਮਾਣ ਲਈ ਕਰੀਬ 50 ਪਿੰਡਾਂ ਅੰਦਰ ਗ੍ਰਾਮ ਪੰਚਾਇਤਾਂ ਨੂੰ ਗ੍ਰਾਂਟ ਮੁਹੱਈਆ ਹੋਈ | ਉਨ੍ਹਾਂ ਦੱਸਿਆ ਕਿ ਹਲਕਾ ਦਾਖਾ 'ਚ ਪੰਜਾਬ ਮੰਡੀ ਬੋਰਡ ਅਧੀਨ ਬਹੁਤਾਤ ਸੜਕਾਂ ਦੀ ਮੁਰੰਮਤ ਲਈ ਟੈਂਡਰ ਤੱਕ ਹੋ ਚੁੱਕੇ ਹਨ, ਜਲਦੀ ਨਿਰਮਾਣ ਸ਼ੁਰੂ ਹੋਵੇਗਾ | ਡਾ: ਕੰਵਲ ਨੈਨ ਸਿੰਘ ਕੰਗ ਨੇ ਬਲਾਕ ਸਿੱਧਵਾਂ ਬੇਟ, ਪੱਖੋਵਾਲ ਦਾ ਹਵਾਲਾ ਦਿੰਦਿਆ ਦੱਸਿਆ ਕਿ ਬਲਾਕ ਸੰਮਤੀਆਂ ਕੋਲ ਰੁਕੀ ਪਈ ਗ੍ਰਾਂਟ ਜਲਦੀ ਹੀ ਇੰਨ੍ਹਾਂ ਬਲਾਕਾਂ ਅਧੀਨ ਪਿੰਡਾਂ ਨੂੰ ਵੰਡੀ ਜਾਵੇਗੀ |
ਚਾਲੂ ਸਾਲ ਵਿਕਾਸ ਵਰ੍ਹੇ ਵਜੋਂ ਮਨਾ ਰਹੀ ਪੰਜਾਬ ਸਰਕਾਰ-ਡਾ. ਕੰਗ
ਅਜੀਤ ਡੈਸਕ
18-10-2025