'ਆਪ' ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ. ਐੱਨ.ਐੱਸ ਕੰਗ ਦੱਸਿਆ ਕਿ ਦਾਖਾ ਅਤੇ ਸਿੱਧਵਾਂ ਬੇਟ ਮਾਰਕੀਟ ਕਮੇਟੀਆਂ ਅਧੀਨ ਮੁੱਖ ਯਾਰਡ ਜਾਂ ਆਰਜੀ ਮੰਡੀਆਂ 'ਚ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਨਿਰਵਿਘਨ ਖ਼ਰੀਦ ਹੋ ਰਹੀ ਹੈ, ਅਨਾਜ਼ ਮੰਡੀਆਂ ਵਿਚ ਕਿਸਾਨਾਂ-ਮਜ਼ਦੂਰਾਂ ਜਾਂ ਵਪਾਰੀ ਵਰਗ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ | ਮੰਡੀ ਫੜ੍ਹਾਂ 'ਚ ਵਧ ਤੁਲਾਈ ਨੂੰ ਲੈ ਕੇ ਸ਼ਿਕਾਇਤਾਂ ਦੇ ਸਵਾਲ 'ਚ ਡਾ: ਕੰਗ ਨੇ ਕਿਹਾ ਕਿ ਅਜਿਹੇ ਮਾਮਲੇ 'ਚ ਉਸ ਨੂੰ ਸਿੱਧਾ ਫ਼ੋਨ ਕੀਤਾ ਜਾਵੇ ਜਾਂ ਮੰਡੀ ਬੋਰਡ ਨਾਲ ਸਬੰਧਿਤ ਕੰਟਰੋਲ ਰੂਮ 01725101704 'ਤੇ ਫ਼ੋਨ ਕੀਤਾ ਜਾਵੇ |