19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨੌਜਵਾਨ ਨਸ਼ਿਆਂ ਦਾ ਖਹਿੜਾ ਛੱਡ ਕੇ ਆਪਣੀ ਮਾਂ ਖੇਡ ਕਬੱਡੀ ਨੂੰ ਅਪਣਾਉਣ-ਬਿੰਦਾ ਭੁਮਾਲ

ਅਜੀਤ ਡੈਸਕ 24-09-2025
ਸਿੱਧਵਾਂ ਬੇਟ, 23 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਮਨਜਿੰਦਰ ਸਿੰਘ ਬਿੰਦਾ ਭੁਮਾਲ ਨੇ ਅੱਜ ਆਪਣੇ ਪਿੰਡ ਭੁਮਾਲ ਦੇ ਨੌਜਵਾਨਾਂ ਨੂੰ ਆਪਣੀ ਮਾਂ ਖੇਡ ਕਬੱਡੀ ਨੂੰ ਅਪਣਾਉਣ ਦਾ ਸੁਨੇਹਾ ਦਿੰਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਸਾਡੀ ਨੌਜਵਾਨ ਪੀੜ੍ਹੀ ਦਿਨ-ਬ-ਦਿਨ ਨਸ਼ਿਆਂ ਦੀ ਦਲ-ਦਲ ਵਿਚ ਫਸ ਰਹੀ ਹੈ ਅਤੇ ਸਾਡੀ ਮਾਂ ਖੇਡ ਕਬੱਡੀ ਪਿੰਡਾਂ 'ਚੋਂ ਅਲੋਪ ਹੋ ਰਹੀ ਹੈ, ਇਹ ਸਚਮੁੱਚ ਇਕ ਚਿੰਤਾ ਦਾ ਵਿਸ਼ਾ ਹੈ | ਬਿੰਦਾ ਭੁਮਾਲ ਨੇ ਨੌਜਵਾਨਾਂ ਨੂੰ ਕਬੱਡੀ ਖੇਡਣ ਦੀ ਸ਼ੁਰੂਆਤ ਕਰਵਾਉਂਦੇ ਹੋਏ ਆਖਿਆ ਕਿ ਪੂਰੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡਾਂ ਵਿਚ ਦਰਜਨਾਂ ਖੇਡ ਪਾਰਕ ਬਣਵਾ ਕੇ ਨਾਮਣਾ ਖੱਟ ਚੁੱਕੇ ਸਾਡੇ ਹਰਮਨ ਪਿਆਰੇ ਨੇਤਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਪਹਿਲਾਂ ਵੀ ਸਾਡੇ ਪਿੰਡ ਨੂੰ ਜਿੰਮ ਅਤੇ ਹੋਰ ਖੇਡ ਸਮੱਗਰੀ ਵੰਡ ਚੁੱਕੇ ਹਨ ਅਤੇ ਉਨ੍ਹਾਂ ਨੇ ਫਿਰ ਨੌਜਵਾਨਾਂ ਲਈ ਇਕ ਕਬੱਡੀ ਕੋਚ ਅਤੇ ਹੋਰ ਬਣਦਾ ਸਮਾਨ ਦੇਣ ਦਾ ਵਾਅਦਾ ਕੀਤਾ ਹੈ | ਬਿੰਦਾ ਭੁਮਾਲ ਨੇ ਨੌਜਵਾਨਾਂ ਨੂੰ ਅਜਿਹੇ ਕੈਂਪਾਂ ਦਾ ਪੂਰਾ ਲਾਹਾ ਲੈਣ ਦੀ ਅਪੀਲ ਕੀਤੀ | ਇਸ ਮੌਕੇ ਗੋਬਿੰਦ ਸਿੰਘ, ਸੇਵਕ ਸਿੰਘ, ਸੁਖਦੇਵ ਸਿੰਘ, ਕੁਲਜਿੰਦਰ ਸਿੰਘ, ਮਨਜੀਤ ਸਿੰਘ ਆਦਿ ਨੇ ਵੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਬਿੰਦਾ ਭੁਮਾਲ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਮੱਧ ਵਰਗ ਦੇ ਲੋਕਾਂ ਨੂੰ ਬਜਟ 'ਚ ਵੱਡੀ ਰਾਹਤ ਮਿਲੇਗੀ-ਪ੍ਰਸ਼ੋਤਮ ਗੁਪਤਾ ਅਗਲੀ ਖ਼ਬਰ ਵਿਆਹੁਤਾ ਨੇ ਭੇਦਭਰੇ ਹਾਲਾਤ 'ਚ ਫਾਹਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।