19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਿਆਹੁਤਾ ਨੇ ਭੇਦਭਰੇ ਹਾਲਾਤ 'ਚ ਫਾਹਾ ਲਿਆ

ਅਜੀਤ ਡੈਸਕ 24-09-2025
ਜਗਰਾਉਂ, 23 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)- ਜਗਰਾਉਂ ਦੇ ਮਹੱਲਾ ਸੂਦਾਂ ਦੀ 26 ਸਾਲਾ ਨਵ-ਵਿਆਹੁਤਾ ਈਸ਼ਾ ਵਲੋਂ ਭੇਦਭਰੇ ਹਾਲਾਤ 'ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ¢ ਮਿ੍ਤਕਾ ਦੇ ਪਿਤਾ ਪੂਰਨ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਈਸ਼ਾ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਸ਼ਾਸਤਰੀ ਨਗਰ ਦੇ ਮੋਹਿਤ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਪਤੀ ਪਤਨੀ ਵਿਚ ਅਕਸਰ ਤਕਰਾਰ ਬਣਿਆ ਰਹਿੰਦਾ ਸੀ¢ ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਸੁਲਝਾਉਣ ਲਈ ਕਈ ਵਾਰ ਰਿਸ਼ਤੇਦਾਰਾਂ ਰਾਹੀ ਗੱਲਬਾਤ ਵੀ ਕੀਤੀ ਪ੍ਰੰਤੂ ਮਾਮਲਾ ਸੁਲਝਾਇਆ ਨਹੀਂ ਜਾ ਸਕਿਆ ¢ ਪੂਰਨ ਕੁਮਾਰ ਅਨੁਸਾਰ ਈਸ਼ਾ ਆਪਣੇ ਵਿਆਹੁਤਾ ਜੀਵਨ ਤੋਂ ਖੁਸ਼ ਨਾ ਹੋਣ ਕਾਰਨ ਮਾਨਸਿਕ ਤÏਰ 'ਤੇ ਪ੍ਰੇਸ਼ਾਨ ਰਹਿੰਦੀ ਸੀ ¢ ਮਿ੍ਤਕਾ ਦੇ ਪਿਤਾ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਵੇਲੇ ਉਹ ਘਰ ਵਿਚ ਨਹੀਂ ਸਨ ¢ ਈਸ਼ਾ ਨੇ ਉਨ੍ਹਾਂ ਦੀ ਗੈਰਮÏਜੂਦਗੀ 'ਚ ਘਰ ਦੀਆਂ ਪÏੜੀਆਂ ਨਾਲ ਲੱਗੀ ਰੇਲਿੰਗ ਨਾਲ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ¢ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਪਰਮਿੰਦਰ ਸਿੰਘ ਮÏਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਲਾਸ਼ ਆਪਣੇ ਕਬਜ਼ੇ 'ਚ ਲੈ ਲਈ ¢ ਇਸ ਮÏਕੇ ਥਾਣਾ ਮੁਖੀ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਪੀੜਤ ਪਰਿਵਾਰ ਦੇ ਬਿਆਨਾਂ ਅਧਾਰਿਤ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ 'ਚ ਲਿਆਂਦੀ ਜਾਵੇਗੀ ¢ ਮੁਹੱਲਾ ਵਾਸੀਆਂ ਅਨੁਸਾਰ ਈਸ਼ਾ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਸੇਵਾਵਾਂ ਨਿਭਾਉਂਦੀ ਰਹੀ ਹੈ ¢ ਇਸ ਦੁਖਦਾਈ ਘਟਨਾ ਨੂੰ ਲੈ ਕੇ ਸ਼ਹਿਰ 'ਚ ਸੋਗ ਦੀ ਲਹਿਰ ਹੈ¢
ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਦਾ ਖਹਿੜਾ ਛੱਡ ਕੇ ਆਪਣੀ ਮਾਂ ਖੇਡ ਕਬੱਡੀ ਨੂੰ ਅਪਣਾਉਣ-ਬਿੰਦਾ ਭੁਮਾਲ ਅਗਲੀ ਖ਼ਬਰ ਮਨਸੂਰਾਂ ਵਿਖੇ ਲੜਕੀਆਂ ਦੇ ਸਮੂਹਿਕ ਵਿਆਹ ਪਹਿਲੀ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।