02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਰਾਏਕੋਟ ਦੀਆਂ ਸੜਕਾਂ ਦੀ ਹਾਲਤ ਹਾਲੋਂ-ਬੇਹਾਲ, ਲੋਕ ਪ੍ਰੇਸ਼ਾਨ

ਅਜੀਤ ਡੈਸਕ 01-09-2025
ਰਾਏਕੋਟ, 31 ਅਗਸਤ (ਸੁਸ਼ੀਲ)-ਸਥਾਨਕ ਸ਼ਹਿਰ ਤੋਂ ਜਗਰਾਓਾ ਨੂੰ ਜਾਂਦੀ ਸੜਕ ਬਰਨਾਲਾ ਚੌਂਕ ਦੇ ਨਜ਼ਦੀਕ ਬੁਰੀ ਤਰ੍ਹਾਂ ਟੁੱਟੀ ਹੋਣ ਕਾਰਨ ਜਿੱਥੇ ਰਾਹਗੀਂਰਾਂ ਨੂੰ ਲੰਘਣ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਮੀਂਹ ਪੈਣ ਤੋਂ ਬਾਅਦ ਸੜਕ ਤੇ ਪਏ ਵੱਡੇ ਵੱਡੇ ਟੋਇਆਂ ਕਾਰਨ ਮੋਟਰਸਾਈਕਲ, ਕਾਰਾਂ ਅਤੇ ਹੋਰ ਵਾਹਨ ਇੰਨ੍ਹਾਂ ਟੋਇਆਂ ਵਿੱਚ ਡਿੱਗ ਕੇ ਨਿੱਤ ਨੁਕਸਾਨੇ ਜਾ ਰਹੇ ਹਨ | ਇਸ ਰੋਡ 'ਤੇ ਪਏ ਡੂੰਘੇ ਟੋਇਆ ਨੂੰ ਪੁਰ ਕਰਨ ਲਈ ਪੀ.ਡਬਲਿਊ.ਡੀ ਵਿਭਾਗ ਵਲੋਂ ਤਕਰੀਬਨ ਤਿੰਨ ਕੁ ਮਹੀਨੇ ਪਹਿਲਾਂ ਸੜਕ ਉੱਪਰ ਮਿੱਟੀ ਪਾਈ ਗਈ ਸੀ, ਜੋ ਕਿ ਮੀਂਹ ਦਾ ਪਾਣੀ ਖੜ੍ਹਨ ਕਾਰਨ ਚਿੱਕੜ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਪੱਥਰ ਨਿਕਲਣ ਲੱਗ ਗਿਆ ਹੈ, ਜਿਸ ਕਾਰਨ ਇੱਥੋਂ ਲੰਘਣ ਵਾਲਿਆਂ ਲਈ ਵੱਡੀ ਸਮੱਸਿਆ ਬਣ ਚੁੱਕੀ ਹੈ | ਇਸ ਤੋ ਇਲਾਵਾ ਰਾਏਕੋਟ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਵੀ ਹਾਲਤ ਤਰਸਯੋਗ ਬਣੀ ਹੋਈ, ਜਿਸ 'ਚ ਤਲਵੰਡੀ ਗੇਟ ਤੋਂ ਲੈ ਕੇ ਲੁਧਿਆਣਾ ਰੋਡ ਤੱਕ ਤਲਵੰਡੀ ਗੇਟ ਤੋਂ ਬੱਸ ਸਟੈਂਡ, ਗੁਰੂ ਨਾਨਕਪੁਰਾ ਮੁਹੱਲਾ ਤੋਂ ਬਰਨਾਲਾ ਰੋਡ ਅਤੇ ਜੌਹਲਾਂ ਰੋਡ ਸਮੇਤ ਸ਼ਹਿਰ ਦੀਆਂ ਕਈ ਹੋਰ ਸੜਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ | ਸ਼ਹਿਰ ਦੇ ਬਰਨਾਲਾ ਚੌਂਕ ਨਜ਼ਦੀਕ ਸੜਕ ਦੇ ਵਿਚਕਾਰ ਸੀਵਰੇਜ ਦਾ ਮੇਨਹੋਲ ਕਈ ਦਿਨਾਂ ਤੋਂ ਟੁੱਟਿਆ ਹੋਇਆ ਹੈ ਅਤੇ ਇਸ ਰੋਡ 'ਤੇ ਕਾਫ਼ੀ ਟ੍ਰੈਫਿਕ ਰਹਿੰਦਾ ਹੈ ਅਤੇ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ, ਪਰ ਪ੍ਰਸ਼ਾਸਨ ਇਸ ਸਭ ਤੋਂ ਬੇਖ਼ਬਰ ਜਾਪ ਰਿਹਾ ਹੈ | ਇਲਾਕਾ ਨਿਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਰਾਏਕੋਟ-ਜਗਰਾਉਂ ਸੜਕ ਦੀ ਰਿਪੇਅਰ ਤੁਰੰਤ ਕੀਤੀ ਜਾਵੇ ਤਾਂ ਜੋ ਗੱਡੀਆਂ ਦਾ ਨੁਕਸਾਨ ਹੋਣੋ ਬਚ ਸਕੇ ਅਤੇ ਰਾਹਗੀਂਰ ਬਿਨਾਂ ਕਿਸੇ ਸਮੱਸਿਆ ਤੋਂ ਇੱਥੋਂ ਲੰਘ ਸਕਣ |
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੈਸ਼ਨ ਕੈਂਪ ਭਲਕੇ ਅਗਲੀ ਖ਼ਬਰ ਬਾਇਓ ਗੈਸ ਪਲਾਂਟ ਖ਼ਿਲਾਫ਼ ਅਖਾੜਾ ਵਾਸੀਆਂ ਨੇ ਜਗਰਾਉਂ-ਹਠੂਰ ਰੋਡ ਕੀਤਾ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।