ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਆਈਲੈਟਸ ਦੀ ਕੋਚਿੰਗ ਅਤੇ ਇੰਮੀਗ੍ਰੇਸ਼ਨ ਸਬੰਧੀ ਸੇਵਾਵਾਂ ਵਿਚ ਮੋਹਰੀ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਆਈਲੈਟਸ ਦੀ ਕੋਚਿੰਗ ਲੈ ਕੇ ਮਨਕਰਨ ਸਿੰਘ ਪਿੰਡ ਬੋਪਾਰਾਏ ਕਲਾਂ ਨੇ ਲਿਸਨਿੰਗ-8, ਰੀਡਿੰਗ-7, ਰਾਈਟਿੰਗ-6.5, ਸਪੀਕਿੰਗ-6, ਓਵਰਆਲ 7 ਬੈਂਡ ਪ੍ਰਾਪਤ ਕਰਕੇ ਆਪਣੀ ਵਿਦੇਸ਼ ਪੜ੍ਹਾਈ ਲਈ ਰਾਹ ਪੱਧਰਾ ਕੀਤਾ | ਮਨਕਰਨ ਸਿੰਘ ਨੂੰ ਟੀ.ਆਰ.ਐੱਫ ਕਾਪੀ ਦੇਣ ਸਮੇਂ ਬ੍ਰਾਂਚ ਦੇ ਸੀਨੀਅਰਜ਼ ਨੇ ਕਿਹਾ ਕਿ ਸ਼ਹਿਰੀ-ਦਿਹਾਤੀ ਖੇਤਰ ਵਾਲੇ ਬੱਚਿਆਂ ਲਈ ਮੁੱਲਾਂਪੁਰ ਬ੍ਰਾਂਚ ਦੇ ਚੰਗੇ ਨਤੀਜੇ ਸਾਡੇ ਤਜਰਬੇਕਾਰ ਟ੍ਰੇਨਰਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਮੁੱਲ ਹੈ | ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਜਿਥੇ ਵਿਦਿਆਰਥੀਆਂ ਨੂੰ ਚੰਗੇ ਬੈਂਡ ਲੈਣ ਲਈ ਚੰਗੇ ਆਈਲੈਟਸ ਟ੍ਰੇਨਰਾਂ ਦੁਆਰਾ ਕੋਚਿੰਗ ਮਿਲ ਰਹੀ ਹੈ, ਉਥੇ ਇਸ ਬ੍ਰਾਂਚ ਦੇ ਇੰਮੀਗ੍ਰੇਸ਼ਨ ਸੈਕਸ਼ਨ ਦੁਆਰਾ ਵਿਜ਼ਟਰ ਵੀਜ਼ਾ, ਓਪਨ ਵਰਕ ਪਰਮਿਟ, ਸਟੱਡੀ, ਹੋਰ ਕੈਟਾਗਿਰੀ ਫਾਈਲਾਂ ਲਈ ਇੰਮੀਗ੍ਰੇਸ਼ਨ ਸਹਾਇਤਾ ਆਮ ਲੋਕਾਂ ਲਈ ਬੜੀ ਸ਼ਾਨਦਾਰ ਸਹਾਈ ਹੋ ਰਹੀ ਹੈ | ਇੰਸਟੀਚਿਊਟ ਦੇ ਐੱਮ.ਡੀ ਗੁਰਮਿਲਾਪ ਸਿੰਘ ਡੱਲਾ ਵਲੋਂ ਸਮੇਂ-ਸਮੇਂ 'ਤੇ ਰਫਿਊਜ਼ਲ ਫਾਈਲਾਂ ਜਾਂ ਘੱਟ ਬੈਂਡ ਆਉਣ ਵਾਲੇ ਵਿਦਿਆਰਥੀਆਂ ਨਾਲ ਵੀ ਸਿੱਧੀ ਗੱਲਬਾਤ ਕਰਕੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਚੰਗੀ ਰਾਏ ਦਿੱਤੀ ਜਾਂਦੀ ਹੈ | ਇਥੇ ਵਰਣਨਯੋਗ ਹੈ ਕਿ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਵਿਚ ਇੰਮੀਗ੍ਰੇਸ਼ਨ ਦੀਆਂ ਸ਼ਾਨਦਾਰ ਸੇਵਾਵਾਂ ਕਰਕੇ ਵੱਡੀ ਗਿਣਤੀ ਵਿਦੇਸ਼ ਅਪਲਾਈ ਲਈ ਵੀਜ਼ਾ ਫਾਈਲਾਂ ਤਿਆਰੀ ਲਈ ਪਹੁੰਚ ਰਹੀਆਂ |