ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸੀ.ਆਈ.ਐੱਸ.ਈ. ਬੋਰਡ ਸਕੂਲਾਂ ਦੇ ਲੁਧਿਆਣਾ ਵਿਖੇ ਕਰਾਟੇ ਜ਼ਿਲ੍ਹਾ ਐਸੋਸੀਏਸ਼ਨ ਵਲੋਂ ਕਰਵਾਏ ਕਰਾਟੇ ਮੁਕਾਬਲਿਆਂ ਸਮੇਂ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਰਾਟੇ ਜ਼ਿਲ੍ਹਾ ਮੁਕਾਬਲਿਆਂ ਸਮੇਂ ਗੋਲਡਨ ਅਰਥ ਕਾਨਵੈਂਟ ਸਕੂਲ ਖਿਡਾਰੀ ਕੁਨਾਲ ਕੁਮਾਰ, ਯੁਵਰਾਜਦੀਪ ਸਿੰਘ, ਵਿੱਕੀ ਗੋਸਵਾਮੀ, ਰਵਨੀਤ ਕੌਰ, ਪਰਮੀਤ ਕੌਰ ਵਲੋਂ ਵੱਖ-ਵੱਖ ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮਾ ਜਿੱਤਿਆ | ਅਨੂਰੀਤ ਕੌਰ ਸਵੱਦੀ, ਹਰਦਿਸ਼ਟ ਕੌਰ, ਅਸ਼ਮਨਵੀਰ ਸਿੰਘ, ਤਨਵੀਰ ਕੌਰ, ਅਰਨਵ ਦੁਆ, ਜਪਲੀਨ ਕੌਰ, ਜਸ਼ਕੀਰਤ ਸਿੰਘ ਵਲੋਂ ਕਰਾਟੇ ਵੱਖ-ਵੱਖ ਵਰਗਾਂ ਵਿਚ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ | ਕਰਾਟੇ ਵੱਖ-ਵੱਖ ਵਰਗਾਂ ਲਈ ਸਕੂਲ ਦੇ ਤੀਸਰਾ ਸਥਾਨ ਲੈਣ ਵਾਲੇ ਖਿਡਾਰੀਆਂ ਗੁਰਮੀਨ ਕੌਰ, ਜਸਮੀਤ ਕੌਰ, ਮਨੋਹਰ ਸੈਨ, ਹਰਲੀਨ ਕੌਰ, ਗੁਰਕੀਰਤ ਕੌਰ, ਅਨੂਰੀਤ ਕੌਰ, ਸਹਿਜਦੀਪ ਸਿੰਘ, ਪ੍ਰਭਦੀਪ ਸਿੰਘ, ਗਿਤੇਸ਼ ਜੈਨ, ਅਰਸ਼ਦੀਪ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ | ਕਰਾਟੇ ਜ਼ਿਲ੍ਹਾ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ, ਪਿ੍ੰਸੀਪਲ ਗੁਰਪ੍ਰੀਤ ਕੌਰ, ਕਰਾਟੇ ਕੋਚ ਰਾਜ ਕੁਮਾਰ, ਡੀ.ਪੀ ਗਗਨਦੀਪ ਸਿੰਘ, ਪਵਨਦੀਪ ਕੌਰ ਵਲੋਂ ਸਨਮਾਨ ਕੀਤਾ ਗਿਆ | ਚੇਅਰਮੈਨ ਅਰੋੜਾ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਖਿਡਾਰੀਆਂ ਵਲੋਂ ਖੇਡ ਭਾਵਨਾ ਨਾਲ ਆਪਣੀ ਸ਼ਾਨਦਾਰ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਸਾਰੇ ਖਿਡਾਰੀ ਵਧਾਈ ਦੇ ਪਾਤਰ ਹਨ | ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਹੋਣਾ ਲਾਜ਼ਮੀ ਹੈ, ਖਿਡਾਰੀ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਦੇ ਕਈ ਮੌਕੇ ਮਿਲਦੇ ਹਨ | ਸਕੂਲ ਦੇ ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡਾ. ਮਨਿੰਦਰਪਾਲ ਅਰੋੜਾ, ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਸੁਪਰਵਾਈਜ਼ਰ ਹਰਪ੍ਰੀਤ ਕੌਰ ਵਿਰਕ, ਕੋਆਰਡੀਨੇਟਰ ਮਨਜੀਤ ਕੌਰ ਵਲੋਂ ਵੀ ਕਰਾਟੇ ਮੁਕਾਬਲਾ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ |