25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਕਿਸਾਨਾਂ ਦੇ ਉਜਾੜੇ ਦਾ ਸੰਕੇਤ-'ਲੈਂਡ ਪੂਲਿੰਗ ਨੀਤੀ' ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਡੀ.ਸੀ. ਦਫ਼ਤਰ ਧਰਨਾ ਅੱਜ-ਗੁਰਚਰਨ ਸਿੰਘ ਗਰੇਵਾਲ

ਅਜੀਤ ਡੈਸਕ 22-07-2025
ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਅਰਬਨ ਅਸਟੇਟਾਂ ਲਈ ਲਿਆਂਦੀ ਗਈ 'ਲੈਂਡ ਪੂਲਿੰਗ ਨੀਤੀ' ਦਾ ਪੂਰੇ ਲੁਧਿਆਣਾ ਜ਼ਿਲ੍ਹੇ 'ਚ ਤਿੱਖਾ ਵਿਰੋਧ ਹੋਣ ਲੱਗ ਪਿਆ, ਲੈਂਡ ਪੂਲਿੰਗ ਵਿਰੁੱਧ ਜਿਥੇ ਗ੍ਰਾਮ ਪੰਚਾਇਤਾਂ ਵਲੋਂ ਮਤੇ ਪਾਏ ਜਾ ਰਹੇ ਹਨ, ਉਥੇ ਕਿਸਾਨ ਜਥੇਬੰਦੀਆਂ, ਪਿੰਡ-ਪਿੰਡ ਸਪੋਰਟਸ ਕਲੱਬਾਂ ਦੇ ਨਾਲ ਰਾਜਸੀ ਪੱਧਰ 'ਤੇ ਸਰਕਾਰ ਦੀ ਲੈਂਡ ਪੂਲਿੰਗ ਦਾ ਤਿੱਖਾ ਵਿਰੋਧ ਹੋ ਰਿਹਾ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੁਧਿਆਣਾ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ, ਯੂਥ ਅਕਾਲੀ ਦਲ ਅਤੇ ਲੈਂਡ ਪੂਲਿੰਗ ਦੀ ਮਾਰ ਵਾਲੇ ਪਿੰਡਾਂ ਦੇ ਕਿਸਾਨ-ਮਜ਼ਦੂਰਾਂ ਨੂੰ ਨਾਲ ਲੈ ਕੇ ਲੈਂਡ ਪੂਲਿੰਗ ਵਿਰੁੱਧ ਪਹਿਲਾਂ ਗਲਾਡਾ ਦਫ਼ਤਰ ਧਰਨਾ ਦਿੱਤਾ, ਹੁਣ ਲੈਂਡ ਪੂਲਿੰਗ ਵਿਰੁੱਧ ਅੱਜ ਮੰਗਲਵਾਰ 22 ਜੁਲਾਈ ਡਿਪਟੀ ਕਮਿਸ਼ਨਰ ਲੁਧਿਆਣਾ ਦਫ਼ਤਰ ਬਾਹਰ ਦਿੱਤਾ ਜਾਣ ਵਾਲਾ ਧਰਨਾ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਉਜਾੜੇ ਵਾਲਾ ਨੋਟੀਫਿਕੇਸ਼ਨ ਵਾਪਿਸ ਲੈਣ ਲਈ ਮਜ਼ਬੂਰ ਕਰ ਦੇਵੇਗਾ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਧਰਨੇ ਦੀ ਸਫ਼ਲਤਾ ਲਈ ਲੁਧਿਆਣਾ ਦਿਹਾਤੀ ਜ਼ਿਲ੍ਹੇ ਅੰਦਰ ਸੀਨੀਅਰ-ਜੂਨੀਅਰ ਲੀਡਰਸ਼ਿਪ ਨਾਲ ਨੁੱਕੜ ਮੀਟਿੰਗਾਂ ਬਾਅਦ ਕੀਤਾ | ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਲੈਂਡ ਪੂਲਿੰਗ ਨਾਲ ਪੰਜਾਬ 'ਚ ਖੇਤੀ ਅਤੇ ਖੇਤੀ ਨਾਲ ਜੁੜੇ ਸਹਾਇਕ ਧੰਦੇ ਸਭ ਖ਼ਤਮ ਹੋ ਜਾਣਗੇ | ਉਨ੍ਹਾਂ ਕਿਹਾ ਕਿ ਇਕੱਲੇ ਲੁਧਿਆਣਾ ਜ਼ਿਲ੍ਹੇ 'ਚ 24311 ਏਕੜ ਜ਼ਮੀਨ ਨਵੀਆਂ ਅਰਬਨ ਅਸਟੇਟਾਂ ਹੇਠ ਲਿਆਉਣ ਲਈ ਕੀ ਪੰਜਾਬ ਸਰਕਾਰ ਨੇ ਕੋਈ ਸਰਵੇ ਕਰਵਾਇਆ, ਮੋਹਾਲੀ ਨੇੜੇ 2002 ਵਿਚ ਐਕਵਾਇਰ ਜ਼ਮੀਨ ਦੀ ਅਲਾਟਮੈਂਟ 2010 ਵਿਚ ਹੋਈ, ਅਜੇ ਵੀ ਇਹ ਅਰਬਨ ਅਸਟੇਟਾਂ ਪੂਰੀ ਤਰ੍ਹਾਂ ਅਬਾਦ ਨਹੀਂ ਹੋਇਆ, ਜਦ ਕਿ ਇਹ ਰਕਬਾ ਅੰਦਾਜ਼ਨ 13-14 ਸੌ ਏਕੜ ਹੋਵੇਗਾ | ਗਰੇਵਾਲ ਨੇ ਕਿਹਾ ਕਿ 24311 ਏਕੜ ਪੂਰੀ ਦੀ ਪੂਰੀ ਜ਼ਮੀਨ ਜਰਖੇਜ਼ ਜ਼ਮੀਨ ਹੈ, ਜਿਸ 'ਤੇ ਤੀਹਰੀ ਪਰਤ ਖੇਤੀ ਹੋ ਰਹੀ ਹੈ, ਸਰਕਾਰ ਲੈਂਡ ਪੂਲਿੰਗ ਕੇਵਲ ਕਾਰਪੋਰੇਟ ਨੂੰ ਅਸਿੱਧੇ ਰੂਪ 'ਚ ਅੱਗੇ ਲਿਆਉਣ ਲਈ ਕਰ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਲੈਂਡ ਪੂਲਿੰਗ ਵਿਰੁੱਧ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੰਬੋਧਨ ਕੀਤਾ ਜਾਣਾ, ਅਜਿਹੇ ਮੌਕੇ ਲੈਂਡ ਪੂਲਿੰਗ ਦਾ ਵਿਰੋਧ ਜਤਾਉਣ ਲਈ ਪਿੰਡਾਂ ਦੇ ਲੋਕ ਟਰੈਕਟਰ-ਟਰਾਲੀਆਂ ਰਾਹੀਂ ਡੀ.ਸੀ ਦਫ਼ਤਰ ਲੁਧਿਆਣਾ ਪਹੁੰਚ ਕੇ ਇਕੱਠ ਦੇ ਰੂਪ 'ਚ ਰੋਸ ਦਾ ਸੰਕੇਤ ਦੇਣ |
ਪਿਛਲੀ ਖ਼ਬਰ ਚੰਗੇ ਟਕਸਾਲੀ ਅਕਾਲੀਆਂ ਨੂੰ ਹਲਕੇ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ-ਗੁਰਜੀਤ ਲਤਾਲਾ <br/> ਅਗਲੀ ਖ਼ਬਰ ਲੈਂਡ ਪੂਿਲੰਗ ਪਾਲਿਸੀ ਬਾਰੇ ਸਮਝਾਉਣ ਗਏ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਵਾਸੀਆਂ ਨੇ ਕਾਲੇ ਝੰਡੇ ਦਿਖਾ ਕੇ ਬੇਰੰਗ ਮੋੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।