ਸਿੱਧਵਾਂ ਬੇਟ, 21 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਬਲਦੇਵ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸਲੇਮਪੁਰਾ ਦੇ ਬਿਆਨਾਂ 'ਤੇ ਸਥਾਨਿਕ ਕਸਬੇ ਦੀ ਮੁੱਖ ਦਾਣਾ ਮੰਡੀ ਵਿਚੋਂ ਮੱਕੀ ਚੋਰੀ ਕਰਨ ਵਾਲੇ ਤੇਜਿੰਦਰ ਸਿੰਘ ਪੁੱਤਰ ਸਰਬਣ ਸਿੰਘ ਵਾਸੀ ਕੁਲਾਰ ਅਤੇ ਕੁਲਵੰਤ ਸਿੰਘ ਪੁੱਤਰ ਗਿੰਦਰ ਸਿੰਘ ਵਾਸੀ ਸਲੇਮਪੁਰਾ ਖ਼ਿਲਾਫ਼ ਧਾਰਾ 303 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਦੋਹਾਂ ਨੂੰ ਪੱਲੇਦਾਰਾਂ ਨੇ ਉਸ ਸਮੇਂ ਦਬੋਚ ਕੇ ਪੁਲਿਸ ਦੇ ਹਵਾਲੇ ਕੀਤਾ ਜਦੋਂ ਉਹ ਲੰਘੀ ਰਾਤ ਕਰੀਬ 8 ਵਜੇ ਹੀ ਮੁੜ ਮੱਕੀ ਚੋਰੀ ਕਰਨ ਲਈ ਆਏ ਸਨ, ਪਰ ਪੱਲੇਦਾਰਾਂ ਦੇ ਹੱਥ ਚੜ੍ਹ ਗਏ | ਹੈਰਾਨੀ ਦੀ ਗੱਲ ਹੈ ਕਿ ਇੰਨਾਂ ਚੋਰਾਂ ਨੂੰ ਪੱਲੇਦਾਰਾਂ ਨੇ ਪੁਲਿਸ ਹਵਾਲੇ ਕਰਕੇ ਸੁੱਖ ਦਾ ਸਾਹ ਲਿਆ ਕਿ ਚਲੋ ਅੱਜ ਤਾਂ ਆਰਾਮ ਨਾਲ ਸੌਂਦੇ ਹਾਂ | ਹੋਰ ਜਾਣਕਾਰੀ ਦਿੰਦੇ ਚੌਧਰੀ ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਫਿਰ ਤੜਕਸਾਰ ਕਰੀਬ 3 ਵਜੇ ਮੁੜ ਚੋਰ ਇਕ ਸਿਲਵਰ ਰੰਗ ਦੀ ਅਲਟੋ ਕਾਰ 'ਤੇ ਆਏ ਅਤੇ ਗਿੱਲ ਐਂਡ ਬ੍ਰਦਰਜ਼ ਦੀ ਫੜ੍ਹ ਵਿਚੋਂ 5 ਕੁਇੰਟਲ ਮੱਕੀ ਲੱਦ ਕੇ ਲੈ ਗਏ | ਉਸ ਸਮੇਂ