ਰਾਏਕੋਟ, 20 ਜੁਲਾਈ (ਸੁਸ਼ੀਲ)-ਸਥਾਨਕ ਐੱਸ.ਜੀ.ਜੀ. ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਵਿਖੇ ਇੰਟਰ ਹਾਊਸ ਹਿੰਦੀ ਵਾਦ ਵਿਵਾਦ ਮੁਕਾਬਲੇ ਪਿ੍ੰਸੀਪਲ ਡਾ: ਮਨਦੀਪ ਸਿੰਘ ਚਾਹਲ ਦੀ ਦੇਖ-ਰੇਖ ਹੇਠ ਕਰਵਾਏ ਗਏ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਮਨਦੀਪ ਸਿੰਘ ਚਾਹਲ ਨੇ ਦੱਸਿਆ ਕਿ ਇੰਨ੍ਹਾਂ ਮੁਕਾਲਿਆਂ ਦਾ ਵਿਸ਼ਾ 'ਕੀ ਆਨਲਾਇਨ ਸਿੱਖਿਆ, ਰਵਾਇਤੀ ਸਿੱਖਿਆ ਤੋਂ ਬਿਹਤਰ ਹੈ? 'ਤੇ ਵਿਦਿਆਰਥੀਆਂ ਵਲੋਂ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿਚ ਸਹਿਜਪ੍ਰੀਤ ਕੌਰ ਕਲਾਸ ਸੱਤਵੀਂ ਹਾਊਸ ਨੰ. 3 ਨੇ ਪਹਿਲਾ ਸਥਾਨ, ਯਾਸ਼ਿਕਾ ਕਲਾਸ ਨੌਵੀਂ ਹਾਊਸ ਨੰ. 2 ਨੇ ਦੂਜਾ ਸਥਾਨ ਅਤੇ ਚਾਹਤਪ੍ਰੀਤ ਕੌਰ ਕਲਾਸ ਅੱਠਵੀਂ ਹਾਊਸ ਨੰ:-4 ਨੇ ਤੀਜਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਡਾ. ਮਨਦੀਪ ਸਿੰਘ ਚਾਹਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆ ਵਿਚ ਭਾਸ਼ਾ ਦੇ ਗਿਆਨ ਦੇ ਨਾਲ-ਨਾਲ ਆਤਮ ਵਿਸ਼ਵਾਸ਼ ਅਤੇ ਆਪਣੇ ਵਿਚਾਰਾਂ ਨੂੰ ਬਿਨ੍ਹਾਂ ਡਰੇ ਸਮਾਜ ਦੇ ਸਾਹਮਣੇ ਪ੍ਰਗਟ ਕਰਨ ਦਾ ਹੌਂਸਲਾ ਪੈਦਾ ਕਰਦੇ ਹਨ | ਇਸ ਮੌਕੇ ਵਾਇਸ ਪਿੰ੍ਰਸੀਪਲ ਸੁਨੀਲ ਸ਼ਰਮਾਂ, ਪ੍ਰਧਾਨ ਸ਼ਤੀਸ ਅਗਰਵਾਲ, ਰਾਜ ਕੁਮਾਰ (ਰਾਜੂ), ਨੀਰਜ ਗੁਪਤਾ ਅਤੇ ਹੋਰ ਅਧਿਆਪਕ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਮੌਜ਼ੂਦ ਸਨ |