17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮੰਡੀ ਮੁੱਲਾਂਪੁਰ ਈਸਟਵੁੱਡ ਸਕੂਲ 'ਚ ਵਿਦਿਆਰਥੀਆਂ ਦਾ ਪਾਵਰ ਪੁਆਇੰਟ ਮੁਕਾਬਲਾ ਕਰਵਾਇਆ

ਅਜੀਤ ਡੈਸਕ 21-07-2025
ਮੁੱਲਾਂਪੁਰ-ਦਾਖਾ, 20 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ 9ਵੀਂ ਤੋਂ 12ਵੀਂ ਜਮਾਤ ਵਿਦਿਆਰਥੀਆਂ ਦਾ ਪਾਵਰ ਪੁਆਇੰਟ ਪੇਸ਼ਕਾਰੀ ਮੁਕਾਬਲਾ ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਦੀ ਦੇਖ-ਰੇਖ ਹੇਠ ਕਰਵਾਏ ਇਸ ਮੁਕਾਬਲੇ ਸਮੇਂ ਵਿਦਿਆਰਥੀਆਂ ਨੇ ਪ੍ਰਤਿਭਾ, ਸਿਰਜਣਾਤਮਕਤਾ ਅਤੇ ਹੁਨਰ ਦੀ ਪੇਸ਼ਕਾਰੀ ਕੀਤੀ | ਨੌਵੀਂ-ਦਸਵੀਂ ਜਮਾਤ ਵਿਦਿਆਰਥੀਆਂ ਵਿਚਕਾਰ ਪਹਿਲਾ ਗਰੁੱਪ ਮੁਕਾਬਲੇ ਸਮੇਂ 10ਵੀਂ ਜਮਾਤ ਦਾ ਵਿਦਿਆਰਥੀ ਪ੍ਰਗਟ ਸਿੰਘ ਜਿੱਤਿਆ, 9ਵੀਂ ਜਮਾਤ ਵਿਦਿਆਰਥੀ ਸੌਰਵ ਨੇ ਦੂਸਰਾ ਅਤੇ ਵਿਦੇਸ਼ ਰਾਣਾ ਨੇ ਤੀਸਰਾ ਸਥਾਨ ਲਿਆ | ਦੂਸਰਾ ਗਰੁੱਪ ਮੁਕਾਬਲੇ ਸਮੇਂ 11ਵੀਂ ਜਮਾਤ ਵਿਦਿਆਰਥਣ ਤਮੰਨਾ ਸ਼ਰਮਾ ਪਹਿਲਾ, 12ਵੀਂ ਜਮਾਤ ਵਿਦਿਆਰਥਣਾਂ ਜਸਕੀਰਤ ਕੌਰ ਤੇ ਅਵਨੀਤ ਕੌਰ ਦੋਵੇਂ ਦੂਸਰੇ ਅਤੇ 12ਵੀਂ ਜਮਾਤ ਵਿਦਿਆਰਥਣਾਂ ਅਰਮਨਪ੍ਰੀਤ ਕੌਰ ਅਤੇ ਪ੍ਰਭਵੀਰ ਕੌਰ ਦੋਵੇਂ ਤੀਸਰੇ ਸਥਾਨ 'ਤੇ ਰਹੀਆਂ | ਵਿਦਿਆਰਥਣਾਂ ਆਸ਼ਾ ਰਾਣੀ ਅਤੇ ਇੰਦਰਪ੍ਰੀਤ ਕੌਰ ਨੂੰ ਹੌਂਸਲਾ ਅਫ਼ਜਾਈ ਇਨਾਮ ਦਿੱਤਾ ਗਿਆ | ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਸਮੇਂ ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖ਼ਸ਼ੀ ਨੇ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਵਿਚ ਰਚਨਾਤਮਕਤਾ, ਆਲੋਚਨਾਤਮਕ ਸੋਚ ਅਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਨਾ ਹੈ, ਇਨ੍ਹਾਂ ਮੁਕਾਬਲਿਆਂ ਸਦਕਾ ਬੱਚਿਆਂ ਵਿਚ ਸੋਚਣ ਸ਼ਕਤੀ, ਹੌਂਸਲਾ, ਨਿਡਰਤਾ ਅਤੇ ਆਤਮ ਵਿਸ਼ਵਾਸ ਵਰਗੇ ਗੁਣ ਪੈਦਾ ਹੁੰਦੇ ਹਨ | ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਵਲੋਂ ਪਾਵਰ ਪੁਆਇੰਟ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਪਿੰਡ ਬਾਣੀਏਵਾਲ ਵਾਸੀਆਂ ਨੇ ਕੈਪਟਨ ਸੰਦੀਪ ਸੰਧੂ ਦਾ ਕੀਤਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਐੱਸ. ਜੀ. ਜੀ. ਸਕੂਲ 'ਚ ਇੰਟਰ ਹਾਊਸ ਹਿੰਦੀ ਵਾਦ-ਵਿਵਾਦ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।