17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਰਾਏਕੋਟ ਵਿਖੇ ਪੈਨਸ਼ਨਰਜ਼ਾਂ ਦੀ ਹੋਈ ਮੀਟਿੰਗ

ਅਜੀਤ ਡੈਸਕ 21-07-2025
ਰਾਏਕੋਟ, 20 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸਥਾਨਕ ਸ਼ਹਿਰ ਦੇ ਇੰਦਰ ਕੰਪਲੈਕਸ 'ਚ ਸਮੂਹ ਵਿਭਾਗਾਂ ਦੇ ਰਿਟਾਇਰਡ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਪੈਨਸ਼ਨ ਸਬੰਧੀ ਇਕ ਮੀਟਿੰਗ ਸਾਬਕਾ ਡਾਇਰੈਕਟਰ ਸਿੱਖਿਆ ਵਿਭਾਗ ਕਰਮਜੀਤ ਸਿੰਘ ਤੇ ਜਗਦੀਪ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਡਾਇਰੈਕਟਰ ਕਰਮਜੀਤ ਸਿੰਘ ਤੇ ਜਗਦੀਪ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਸੂਬੇ ਭਰ ਦੇ ਪੈਨਸ਼ਨਰਜ਼ਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਪੂਰਜ਼ੋਰ ਯਤਨ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਪੈਨਸ਼ਨਰਜ਼ਾਂ ਦੇ ਹੱਕ ਲਈ ਧਰਨਾ ਵੀ ਲਗਾਉਣਾ ਪਿਆ ਤਾਂ ਉਹ ਵੀ ਲਗਾਇਆ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਅਗਲੇ ਮਹੀਨੇ ਵਿਚ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਜਾਵੇਗੀ | ਇਸ ਮੌਕੇ ਪ੍ਰੇਮ ਨਾਥ, ਕਰਨੈਲ ਸਿੰਘ, ਦਿਲਵਾਰਾ ਸਿੰਘ, ਰਾਜਗੋਬਿੰਦਰ ਸਿੰਘ, ਸੁਖਦੇਵ ਸਿੰਘ, ਦਰਬਾਰ ਸਿੰਘ, ਦਲੀਪ ਕੌਰ, ਮਨਜੀਤ ਕੌਰ, ਰਤਨ ਸਿੰਘ, ਕੁਲਵਿੰਦਰ ਸਿੰਘ, ਪ੍ਰਸ਼ੋਤਮ ਲਾਲ, ਬਲਜਿੰਦਰ ਪਾਸੀ, ਗੁਰਦੀਪ ਸਿੰਘ, ਬਲਵੀਰ ਸਿੰਘ, ਸ਼ੁਸੀਲ ਕੁਮਾਰ, ਪ੍ਰੀਤਮ ਸਿੰਘ, ਫਕੀਰ ਚੰਦ, ਮੁਖਤਿਆਰ ਸਿੰਘ, ਜੋਰਾ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ ਜੱਟਪੁਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ. ਜੀ. ਜੀ. ਸਕੂਲ 'ਚ ਇੰਟਰ ਹਾਊਸ ਹਿੰਦੀ ਵਾਦ-ਵਿਵਾਦ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੇ ਪੁਲਿਸ ਰਾਜ ਵਿਰੁੱਧ ਪੇਂਡੂ ਮਜ਼ਦੂਰਾਂ ਨੇ ਕੱਢੀ ਜਾਗੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।