17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮਾਂ ਨੈਣਾਂ ਦੇਵੀ ਮੰਦਰ ਵਿਖੇ ਲੰਗਰਾਂ ਦੀ ਸੇਵਾ ਲਈ ਰਸਦ ਸਮੱਗਰੀ ਰਵਾਨਾ

ਅਜੀਤ ਡੈਸਕ 21-07-2025
ਰਾਏਕੋਟ, 20 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਸਾਖ਼ਾ ਨੰਬਰ-1 ਰਾਏਕੋਟ ਅਤੇ ਸ੍ਰੀ ਜਗਦੀਸ਼ ਜਵਾਲਾ ਸੰਕੀਰਤਨ ਮੰਡਲ ਰਾਏਕੋਟ ਵਲੋਂ ਸਾਲਾਨਾ ਭੰਡਾਰਾ ਮਾਂ ਨੈਣਾ ਦੇਵੀ ਮੰਦਰ ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਵਿਖੇ ਮਿਤੀ 24 ਜੁਲਾਈ ਤੋਂ 2 ਅਗਸਤ ਤੱਕ 24 ਘੰਟੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੰਗਰ ਕਮੇਟੀ ਦੇ ਸਕੱਤਰ ਸੰਜੀਵ ਕੁਮਾਰ ਬੌਵਾ ਗੋਇਲ ਨੇ ਦੱਸਿਆ ਕਿ ਇਹ ਭੰਡਾਰਾ ਰਾਏਕੋਟ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਸਾਉਣ ਮਹੀਨੇ ਲਗਾਇਆ ਜਾਂਦਾ ਹੈ, ਜਿਸ ਤਹਿਤ ਇਸ ਵਾਰ 45ਵੇਂ ਭੰਡਾਰੇ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਅੱਜ ਰਸਦ ਸਮੱਗਰੀ ਦਾ ਟਰੱਕ ਮਾਂ ਨੈਣੀ ਦੇਵੀ ਮੰਦਰ ਲਈ ਰਵਾਨਾ ਕਰ ਦਿੱਤਾ ਗਿਆ ਹੈ | ਇਸ ਮੌਕੇ ਟਰੱਕ ਨੂੰ ਹਰੀ ਝੰਡੀ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਅਤੇ ਪਾਵਰਕਾਮ ਰਾਏਕੋਟ ਦੇ ਐੱਸ.ਡੀ.ਓ. ਕੁਲਦੀਪ ਜੋਸ਼ੀ ਵਲੋਂ ਦਿੱਤੀ ਗਈ | ਇਸ ਮੌਕੇ ਲੰਗਰ ਕਮੇਟੀ ਦੇ ਸਰਪ੍ਰਸਤ ਬਲਦੇਵ ਕਿ੍ਸ਼ਨ ਗੋਇਲ, ਨੰਦ ਕਿਸ਼ੋਰ ਸ਼ਰਮਾ, ਚੇਅਰਮੈਨ ਮੰਗਤ ਰਾਏ, ਸੁਦਰਸ਼ਨ ਜੋਸ਼ੀ, ਪ੍ਰਧਾਨ ਗੋਪਾਲ ਕਿ੍ਸ਼ਨ ਜੋਸ਼ੀ, ਸਕੱਤਰ ਸੰਜੀਵ ਕੁਮਾਰ ਬੌਵਾ ਗੋਇਲ, ਅਮਿਤ ਬਾਂਸਲ, ਖਜ਼ਾਨਚੀ ਵਰਿੰਦਰ ਗੁਪਤਾ, ਮੀਤ ਪ੍ਰਧਾਨ ਤਰਸੇਮ ਲਾਲ, ਕਮਲੇਸ਼ ਵਰਮਾ, ਮੈਂਬਰ ਸੁਮਨਦੀਪ ਦੀਪਾ, ਸੁਸ਼ੀਲ ਕੁਮਾਰ, ਸੰਜੀਵ ਗੋਇਲ, ਅਭੀਸ਼ੇਕ ਗੋਇਲ, ਗੁਰਜੰਟ ਸਿੰਘ, ਮਹਿੰਦਰ ਸਿੰਘ, ਗਾਗੀ, ਲਵਲੀ, ਰਵੀ ਸ਼ਰਮਾ, ਰਾਕੇਸ਼ ਸੱਚਰ, ਰਾਜੇਸ਼ ਮਹੰਤ, ਅਮਨਾ, ਸੀਪਾ, ਵਿਸ਼ਾਲ ਜੋਸ਼ੀ, ਵਿਸ਼ਾਲ ਸੋਨੂ, ਮਨਜੋਤ ਸਿੰਘ, ਹੈਪੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਕਿਸਾਨ ਜਥੇਬੰਦੀ ਹਰ ਕੁਰਬਾਨੀ ਲਈ ਤਿਆਰ ਬਰ ਤਿਆਰ-ਧਨੇਰ ਅਗਲੀ ਖ਼ਬਰ ਮਾਤਾ ਸ੍ਰੀ ਨੈਣਾਂ ਦੇਵੀ ਦਰਬਾਰ 'ਤੇ 37ਵਾਂ ਵਿਸ਼ਾਲ ਭੰਡਾਰਾ 24 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।