17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮਾਤਾ ਸ੍ਰੀ ਨੈਣਾਂ ਦੇਵੀ ਦਰਬਾਰ 'ਤੇ 37ਵਾਂ ਵਿਸ਼ਾਲ ਭੰਡਾਰਾ 24 ਤੋਂ

ਅਜੀਤ ਡੈਸਕ 21-07-2025
ਰਾਏਕੋਟ, 20 ਜੁਲਾਈ (ਸੁਸ਼ੀਲ)-ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ ਅਤੇ ਸ੍ਰੀ ਨੈਨਾ ਦੇਵੀ ਭੰਡਾਰਾ ਕਮੇਟੀ ਅਤੇ ਸ੍ਰੀ ਉਦਾਸੀਨ ਗੋਬਿੰਦ ਗਊਧਾਮ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਪ੍ਰਸਤ ਪੰਡਤ ਕ੍ਰਿਸ਼ਨ ਕੁਮਾਰ ਜੋਸ਼ੀ (ਲੁਧਿਆਣੇ ਵਾਲੇ) ਅਤੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਦੇਖ-ਰੇਖ ਹੇਠ ਝੰਡੇ ਦੀ ਸ਼ੋਭਾ ਯਾਤਰਾ ਸਜਾਈ ਗਈ | ਜਿਸਦਾ ਉਦਘਾਟਨ ਯੋਗਾ ਕਲੱਬ ਰਾਏਕੋਟ ਦੇ ਮੈਂਬਰਾਂ ਵਲੋਂ ਡਾ: ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ | ਇਹ ਸ਼ੋਭਾ ਯਾਤਰਾ ਸਥਾਨਕ ਪ੍ਰਾਚੀਨ ਮੰਦਿਰ ਸ਼ਿਵਾਲਾ ਖਾਮ (ਤਲਾਬ ਵਾਲਾ) ਤੋਂ ਸ਼ੁਰੂ ਹੋਈ ਅਤੇ ਸਾਰੇ ਸ਼ਹਿਰ ਦੇ ਪ੍ਰਮੁੱਖ ਗਲੀਆਂ ਮੁਹੱਲਿਆਂ ਅਤੇ ਬਜ਼ਾਰਾਂ ਵਿਚ ਪੁੱਜੀ | ਇਸ ਮੌਕੇ ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ ਦੇ ਕਲਾਕਾਰਾਂ ਵਲੋਂ ਭੇਟਾਂ ਗਾ ਕੇ ਮਹਾਂਮਾਈ ਦਾ ਗੁਣਗਾਣ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਇੰਦਰਪਾਲ ਗੋਲਡੀ ਨੇ ਦੱਸਿਆ ਕਿ ਸ੍ਰੀ ਨੈਣਾ ਦੇਵੀ ਭੰਡਾਰਾ ਕਮੇਟੀ ਰਾਏਕੋਟ ਵਲੋਂ ਹਰ ਸਾਲ ਮਾਤਾ ਸ੍ਰੀ ਨੈਣਾ ਦੇਵੀ ਦਰਬਾਰ 'ਤੇ ਸਾਉਣ ਮਹੀਨੇ ਦੇ ਚਾਲਿਆਂ ਦੌਰਾਨ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭੰਡਾਰਾ ਲਗਾਇਆ ਜਾਂਦਾ ਹੈ, ਜਿਸ ਦੇ ਤਹਿਤ ਇਸ ਸਾਲ 24 ਜੁਲਾਈ ਤੋਂ 3 ਅਗਸਤ ਤੱਕ ਮਾਤਾ ਨੈਣਾ ਦੇਵੀ ਦੇ ਪਵਿੱਤਰ ਦਰਬਾਰ 'ਤੇ ਭੰਡਾਰਾ ਲਗਾਇਆ ਜਾਵੇਗਾ | ਇਸੇ ਲੜੀ ਤਹਿਤ ਮੰਦਰ ਸ਼ਿਵਾਲਾ ਖਾਮ ਵਿਖੇ ਮਾਸਿਕ ਸ਼ਿਵਰਾਤਰੀ ਦਾ ਸੰਕੀਰਤਨ ਵੀ ਹੋਵੇਗਾ | ਸ਼ੋਭਾ ਯਾਤਰਾ ਵਿਚ ਸਹਿਯੋਗ ਕਰਨ ਲਈ ਪ੍ਰਧਾਨ ਇੰਦਰਪਾਲ ਗੋਲਡੀ ਨੇ ਸ੍ਰੀ ਸ਼ਿਵ ਮੰਦਰ ਬਗੀਚੀ ਦੀ ਪ੍ਰਬੰਧਕੀ ਕਮੇਟੀ, ਸ੍ਰੀ ਰਾਧੇ ਕ੍ਰਿਸ਼ਨਾ ਪ੍ਰਭਾਤ ਫੇਰੀ ਮੰਡਲ, ਭਗਵਾਨ ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ, ਸ੍ਰੀ ਰਾਧੇ ਕ੍ਰਿਸ਼ਨਾ ਸੇਵਾ ਸੰਮਤੀ ਸਮੇਤ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ੋਭਾ ਯਾਤਰਾ ਵਿਚ ਮਨੋਜ ਕੁਮਾਰ ਵਰਮਾਂ, ਰਾਮ ਗੋਪਾਲ ਰਾਏਕੋਟੀ, ਸੁਰਿੰਦਰ ਕੁਮਾਰ ਅੱਗਰਵਾਲ, ਵਿਜੇ ਸੱਚਰ, ਹੁਕਮ ਚੰਦ ਗੋਇਲ, ਮੁਲਖ ਰਾਜ, ਰਾਜੂ ਕੌੜਾ, ਬਿੱਟੂ ਸਦਾਵਰਤੀ, ਮਨੋਹਰ ਲਾਲ ਲਾਡੀ ਪ੍ਰਧਾਨ ਮੰਦਰ ਕਮੇਟੀ ਮੁਹੱਲਾ ਮੌਲਵੀਆਂ, ਅਨਿਲ ਵਰਮਾਂ, ਸੁਸ਼ੀਲ ਕੁਮਾਰ, ਸੁਰੇਸ਼ ਸਦਾਵਰਤੀ, ਸਕੱਤਰ ਰਾਜ ਸਿੰਗਲਾ, ਕਪਿਲ ਡੰਗ, ਮਨੋਜ ਵਰਮਾਂ, ਪਰਦੀਪ ਜੈਨ ਦੀਪੀ, ਯੋਗਾ ਕੋਚ ਅਵਤਾਰ ਸਿੰਘ, ਟਿੰਕੂ ਸਦਾਵਰਤੀ, ਮਾਸਟਰ ਬੂਟਾ ਸਿੰਘ, ਮੰਗਤ ਵਰਮਾ ਆਦਿ ਵੀ ਮੌਜ਼ੂਦ ਸਨ |
ਪਿਛਲੀ ਖ਼ਬਰ ਮਾਂ ਨੈਣਾਂ ਦੇਵੀ ਮੰਦਰ ਵਿਖੇ ਲੰਗਰਾਂ ਦੀ ਸੇਵਾ ਲਈ ਰਸਦ ਸਮੱਗਰੀ ਰਵਾਨਾ ਅਗਲੀ ਖ਼ਬਰ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੀ ਸਾਲਾਨਾ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।